11 ਮਹੀਨੇ ਦੀ ਬੱਚੀ ਨੂੰ ਲੱਗੇਗਾ 16 ਕਰੋੜ ਦਾ ਟੀਕਾ

0
108

ਨਵੀਂ ਦਿੱਲੀ–ਪੁਣੇ ‘ਚ ਇੱਕ ਬੱਚੀ ਨੂੰ ਗੰਭੀਰ ਬਿਮਾਰੀ ਨੇ ਆਪਣੀ ਪਕੜ ਵਿੱਚ ਲੈ ਲਿਆ ਹੈ।ਪੁਣੇ ਦੀ 11 ਮਹੀਨੇ ਦੀ ਬੱਚੀ ਵੇਦਿਕਾ ਸ਼ਿੰਦੇ ਦੇ ਇਲਾਜ ਲਈ ਜਿਸ ਤਰ੍ਹਾਂ ਮਦਦ ਲਈ ਹੱਥ ਵਧੇ, ਉਸ ਨੇ ਫਿਰ ਇਸ ਵਿਸ਼ਵਾਸ ਨੂੰ ਤਾਕਤ ਦਿੱਤੀ ਹੈ। ਚੰਦਾ ਜੁਟਾਓ ਮੰਚ ‘ਮਿਲਾਪ’ ਦੀ ਪਹਿਲ ’ਤੇ ਦੁਨੀਆ ਭਰ ਤੋਂ 1.34 ਲੱਖ ਲੋਕਾਂ ਨੇ ਬੱਚੀ ਦੇ ਇਲਾਜ ਲਈ 14.3 ਕਰੋੜ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ।

ਵੇਦਿਕਾ ਐੱਸ. ਐੱਮ. ਏ. ਟਾਈਪ-1 ਤੋਂ ਪੀੜਤ ਹੈ ਜੋ ਇਕ ਦੁਰਲੱਭ ਬੀਮਾਰੀ ਹੈ। ਇਸ ਬੀਮਾਰੀ ਕਾਰਨ 2 ਸਾਲ ਦੀ ਉਮਰ ਤੋਂ ਪਹਿਲਾਂ ਹੀ ਬੱਚੇ ਦੀ ਜਾਨ ਜਾਣ ਦਾ ਖਤਰਾ ਰਹਿੰਦਾ ਹੈ। ਡਾਕਟਰਾਂ ਨੇ ਦੱਸਿਆ ਕਿ ਜੀਨ ਰਿਪਲੇਸਮੈਂਟ ਥੈਰੇਪੀ ਜੋਲਗੇਂਸਮਾ ਨਾਲ ਇਸ ਬਿਮਾਰੀ ਦਾ ਇਲਾਜ ਸੰਭਵ ਹੈ। ਜਿਸ ਦੀ ਕੀਮਤ 16 ਕਰੋੜ ਰੁਪਏ ਪੈਂਦੀ ਹੈ।

ਇਸ ਲਈ ਵੇਦਿਕਾ ਦੇ ਮਾਤਾ-ਪਿਤਾ ਨੇ ਮਿਲਾਪ ’ਤੇ ਆਪਣੀ ਕਹਾਣੀ ਦੁਨੀਆ ਨਾਲ ਸਾਂਝੀ ਕਰ ਕੇ ਮਦਦ ਮੰਗੀ। ਮਾਰਚ ਵਿਚ ਵੇਦਿਕਾ ਦੇ ਇਲਾਜ ਲਈ ਫੰਡ ਇਕੱਠਾ ਕਰਨ ਦੀ ਸ਼ੁਰੂਆਤ ਕੀਤੀ ਗਈ ਸੀ।ਇਕੱਠੀ ਕੀਤੀ ਗਈ ਚੰਦੇ ਦੀ ਰਾਸ਼ੀ ’ਤੇ ਅਧਿਕਾਰੀਆਂ ਨੇ ਟੈਕਸ ਅਤੇ ਦਰਾਮਦ ਟੈਕਸ ਵਿਚ ਛੋਟ ਦੇਣ ਦਾ ਭਰੋਸਾ ਦਿੱਤਾ ਹੈ।

ਵੇਦਿਕਾ ਦਾ ਇਲਾਜ ਕਰ ਰਹੇ ਡਾਕਟਰਾਂ ਵੱਲੋਂ ਅਮਰੀਕੀ ਫਾਰਮਾ ਕੰਪਨੀ ਨਾਲ ਦੁਨੀਆ ਦੀ ਇਸ ਸਭ ਤੋਂ ਮਹਿੰਗੀ ਦਵਾਈ ਨੂੰ ਮੰਗਵਾਉਣ ਲਈ ਗੱਲ ਕਰ ਲਈ ਗਈ ਹੈ।ਉਮੀਦ ਹੈ ਕਿ 2 ਜੁਲਾਈ ਨੂੰ ਦਵਾਈ ਭਾਰਤ ਆ ਜਾਵੇਗੀ ਅਤੇ 7 ਤੋਂ 10 ਜੁਲਾਈ ਦਰਮਿਆਨ ਵੇਦਿਕਾ ਨੂੰ ਇਲਾਜ ਮਿਲ ਜਾਵੇਗਾ।

 

LEAVE A REPLY

Please enter your comment!
Please enter your name here