ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ ਤੋਂ 11 ਨਵੰਬਰ ਨੂੰ 6 ਨਵੀਆਂ ਉਡਾਣਾਂ ਗੋ-ਏਅਰ ਵਿਮਾਨਨ ਕੰਪਨੀ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧ ‘ਚ ਏਅਰਪੋਰਟ ਦੇ ਡਾਇਰੈਕਟਰ ਜਨਰਲ ਵਿਪਨ ਕਾਂਤ ਸੇਠ ਨੇ ਦੱਸਿਆ ਕਿ ਇਨ੍ਹਾਂ ’ਚ ਅੰਮ੍ਰਿਤਸਰ ਦਿੱਲੀ ਦੀਆਂ ਤਿੰਨ ਉਡਾਣਾਂ ਸ਼ੁਰੂ ਹੋਣਗੀਆਂ ਜੋ ਹੌਲੀ ਹੌਲੀ ਸਵੇਰੇ 7 ਵਜੇ, ਦੁਪਹਿਰ 3 ਵਜੇ ਅਤੇ ਰਾਤ 10:15 ’ਤੇ ਉਡਾਣ ਭਰੇਗੀ ਅਤੇ ਲਗਭਗ 1 ਘੰਟੇ ਉਪਰੰਤ ਉਹ ਆਪਣੀ ਮੰਜ਼ਿਲ ਤੱਕ ਪੁੱਜੇਗੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸੇ ਕੜੀ ’ਚ ਅੰਮ੍ਰਿਤਸਰ ਤੋਂ ਮੁੰਬਈ ਜਾਣ ਵਾਲੀ ਦੋ ਉਡਾਣਾਂ ਜਿਨ੍ਹਾਂ ਦਾ ਸਮਾਂ ਸਵੇਰੇ 11.30 ਦੂਜੀ ਰਾਤ 8.45 ’ਤੇ ਹੈ। ਇਹ ਉਡਾਣਾਂ 2 ਘੰਟੇ 30 ਮਿੰਟ ’ਚ ਆਪਣਾ ਸਫਰ ਤੈਅ ਕਰਨਗੀਆਂ, ਉਧਰ ਅੰਮ੍ਰਿਤਸਰ-ਸ਼੍ਰੀਨਗਰ ਦੀ ਇਕ ਉਡਾਣ ਬਾਅਦ ਦੁਪਹਿਰ 12.10 ’ਤੇ ਰਵਾਨਾ ਹੋਵੇਗੀ ਅਤੇ 50 ਮਿੰਟ ’ਚ ਜਹਾਜ਼ ਆਪਣਾ ਸਫਰ ਤੈਅ ਕਰ ਕੇ ਮੰਜ਼ਿਲ ਤੱਕ ਪੁੱਜੇਗਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਵਾਪਸ ਆਉਣ ਵਾਲੀ ਉਪਰੋਕਤ ਉਡਾਣਾਂ ’ਚ ਅੰਮ੍ਰਿਤਸਰ-ਦਿੱਲੀ ਦੀ ਉਡਾਣ ਸਵੇਰੇ 5.30 ਦੂਜੀ ਸਵੇਰੇ 10.30 ’ਤੇ ਅਤੇ ਤੀਜੀ ਉਡਾਣ ਸ਼ਾਮ 8.45 ’ਤੇ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੋਂ ਅੰਮ੍ਰਿਤਸਰ ਵੱਲ ਰਵਾਨਾ ਹੋਵੇਗੀ ਅਤੇ ਉਡਾਣ ਭਰਨ ਤੋਂ 1 ਘੰਟੇ ਉਪਰੰਤ ਅੰਮ੍ਰਿਤਸਰ ਏਅਰਪੋਰਟ ’ਤੇ ਲੈਂਡ ਹੋਣਗੀਆਂ। ਮੁੰਬਈ ਦੀ ਉਡਾਣ ਸਵੇਰੇ 8.30 ਅਤੇ ਦੂਜੀ ਸ਼ਾਮ 5.45 ’ਤੇ ਮੁੰਬਈ ਏਅਰਪੋਰਟ ਤੋਂ ਰਵਾਨਾ ਹੋ ਕੇ 2 ਘੰਟੇ 30 ਮਿੰਟ ਬਾਅਦ ਅੰਮ੍ਰਿਤਸਰ ਏਅਰਪੋਰਟ ’ਤੇ ਪੁੱਜੇਗੀ। ਉਥੇ ਹੀ ਸ੍ਰੀਨਗਰ ਦੀ ਉਡਾਣ ਬਾਅਦ ਦੁਪਹਿਰ 1.30 ’ਤੇ ਸ੍ਰੀਨਗਰ ਤੋਂ ਰਵਾਨਾ ਹੋ ਕੇ 50 ਤੋਂ 55 ਮਿੰਟ ’ਚ ਅੰਮ੍ਰਿਤਸਰ ਏਅਰਪੋਰਟ ਦੇ ਰਨਵੇ ’ਤੇ ਪੁੱਜੇਗੀ।