ਨਾਭਾ, 26 ਸਤੰਬਰ 2025 : ਗ੍ਰਾਮ ਪੰਚਾਇਤ ਅਜਨੋਦਾ ਕਲਾਂ (Gram Panchayat Ajnoda Kalan) ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 100ਵਾਂ ਰਵਾਇਤੀ ਕੁਸ਼ਤੀ ਦੰਗਲ (100th traditional wrestling match) ਕਰਵਾਇਆ ਜਾ ਰਿਹਾ ਹੈ, ਜਿਸ ਪੋਸਟਰ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਡਾਕਟਰ ਬਲਵੀਰ ਸਿੰਘ ਵਲੋਂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਮਨਜਿੰਦਰ ਸਿੰਘ ਮਿੰਦਾ ਨੇ ਦੱਸਿਆ ਹਰ ਸਾਲ ਦੀ ਤਰਾਂ ਇਸ ਵਾਰ ਵੀ ਇਹ ਰਵਾਇਤੀ ਕੁਸ਼ਤੀ ਦੰਗਲ 28 ਸਤੰਬਰ ਦਿਨ ਐਤਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ, ਜਿਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ ।
ਕੈਬਨਿਟ ਮੰਤਰੀ ਡਾ. ਬਲਵੀਰ ਸਿੰਘ ਨੇ ਕੀਤਾ ਪੋਸਟਰ ਰਲੀਜ
ਇਸ ਕੁਸ਼ਤੀ ਦੰਗਲ ਵਿੱਚ ਸਿਰਫ ਸੱਦੇ ਹੋਏ ਪਹਿਲਵਾਨਾਂ ਦੀਆਂ ਹੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ (Wrestling will be held)। ਇਸ ਕੁਸ਼ਤੀ ਦੰਗਲ ਵਿਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ (Chief Guest Cabinet Minister Dr. Balvir Singh) ਹੋਣਗੇ ਤੇ ਪ੍ਰਧਾਨਗੀ ਜਸਕਿਰਨਜੀਤ ਸਿੰਘ ਤੇਜਾ (ਪੀ. ਪੀ. ਐਸ.) ਕਰਨਗੇ ਅਤੇ ਇਸ ਕੁਸ਼ਤੀ ਦੰਗਲ ਵਿਚ ਨਾਮੀ ਪਹਿਲਵਾਨ ਅਪਣੇ ਜੌਹਰ ਦਿਖਾਉਣਗੇ ਤੇ ਜੇਤੂ ਪਹਿਲਵਾਨਾਂ ਨੂੰ ਵੱਡੇ ਇਨਾਮ ਨਾਲ ਸਨਮਾਨਿਤ ਜਾਵੇਗਾ । ਇਸ ਮੋਕੇ ਉਨਾ ਨਾਲ ਬਲਾਕ ਪ੍ਰਧਾਨ ਹੇਮ ਰਾਜ, ਮੈਂਬਰ ਕਰਮਜੀਤ ਸਿੰਘ, ਪਰਦੀਪ ਸਿੰਘ ਤੇਜੇ, ਤਰਨਵੀਰ ਸਿੰਘ, ਗੁਰਜਿੰਦਰ ਸਿੰਘ, ਹਰਵਿੰਦਰ ਸਿੰਘ, ਸੁਖਚੈਨ ਸਿੰਘ, ਰਾਮਚੰਦ, ਕੁਲਦੀਪ ਸਿੰਘ, ਪਾਲੀ ਕਬੱਡੀ ਕੋਚ, ਸਰਪ੍ਰੀਤ ਸਿੰਘ ਤੇਜੇ, ਗੁਰਮੀਤ ਸਿੰਘ ਮੀਤਾ ਆਦਿ ਪ੍ਰਬੰਧਕ ਹਾਜ਼ਰ ਸਨ ।
Read More : ਹਰੀਗੜ ਵਿਖੇ ਪਹਿਲਾ ਵਿਸ਼ਾਲ ਕੁਸ਼ਤੀ ਦੰਗਲ ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਤ