ਯੂਕਰੇਨ ‘ਚ ਰੂਸ ਦੇ ਹਮਲੇ ਕਾਰਨ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਇਸ ਦੌਰਾਨ ਭਾਰਤ ਸਰਕਾਰ ਵਲੋਂ ਉੱਥੋਂ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ। ਗੁਜਰਾਤ ਦੇ 100 ਦੇ ਕਰੀਬ ਵਿਦਿਆਰਥੀਆਂ ਦਾ ਅੱਜ ਸਵੇਰੇ ਗਾਂਧੀਨਗਰ ਵਿਖੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਸਵਾਗਤ ਕੀਤਾ। ਇਹ ਵਿਦਿਆਰਥੀ ਯੂਕਰੇਨ ਤੋਂ ਮੁੰਬਈ ਅਤੇ ਦਿੱਲੀ ਪਹੁੰਚੇ ਅਤੇ ਵੋਲਵੋ ਬੱਸਾਂ ਰਾਹੀਂ ਗੁਜਰਾਤ ਲਿਆਂਦਾ ਗਿਆ।
‘ਆਪਰੇਸ਼ਨ ਗੰਗਾ’ ਦੇ ਤਹਿਤ ਯੂਕ੍ਰੇਨ ‘ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਜਾਰੀ ਹੈ। 249 ਭਾਰਤੀਆਂ ਨੂੰ ਦਿੱਲੀ ਲੈ ਕੇ ਪੰਜਵਾਂ ਵਿਸ਼ੇਸ਼ ਜਹਾਜ਼ ਪਹੁੰਚਿਆ। ਹੁਣ ਤੱਕ ਕਰੀਬ 1400 ਵਿਦਿਆਰਥੀਆਂ ਦੀ ਵਤਨ ਵਾਪਸੀ ਹੋਈ ਹੈ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੋਲਦੋਵਨ ਦੇ ਵਿਦੇਸ਼ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਟਵੀਟ ਕੀਤਾ ਅਤੇ ਲਿਖਿਆ, “ਮੋਲਡੋਵਾ ਦੇ ਵਿਦੇਸ਼ ਮੰਤਰੀ ਨੂੰ ਫੋਨ ਕੀਤਾ ਅਤੇ ਯੂਕਰੇਨ-ਮੋਲਡੋਵਾ ਸਰਹੱਦ ‘ਤੇ ਸਾਡੇ ਨਾਗਰਿਕਾਂ ਦੇ ਦਾਖਲੇ ਦੀ ਸਹੂਲਤ ਲਈ ਮਦਦ ਮੰਗੀ। ਇਸ ‘ਤੇ ਉਨ੍ਹਾਂ ਦੇ ਤੁਰੰਤ ਜਵਾਬ ਦੀ ਸ਼ਲਾਘਾ ਕੀਤੀ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਪ੍ਰਤੀਨਿਧੀ ਅੱਜ ਉੱਥੇ ਪਹੁੰਚਣਗੇ।