1 ਸਤੰਬਰ ਤੋਂ ਹੋਣਗੇ PF ਦੇ ਨਵੇਂ ਨਿਯਮ ਜਾਰੀ, ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਰੁਕ ਸਕਦਾ ਹੈ EPF ਦਾ ਪੈਸਾ

0
50

ਸਤੰਬਰ ‘ਚ ਪੀਐਫ ਦੇ ਨਿਯਮਾਂ ‘ਚ ਮਹੱਤਵਪੂਰਨ ਬਦਲਾਅ ਹੋਣ ਜਾ ਰਹੇ ਹਨ।1 ਸਤੰਬਰ ਤੋਂ ਜੇਕਰ ਤੁਹਾਡਾ ਯੂਨੀਵਰਸਲ ਅਕਾਊਂਟ ਨੰਬਰ (ਯੂ.ਏ.ਐਨ.) ਤੁਹਾਡੇ ਆਧਾਰ ਕਾਰਡ ਨਾਲ  ਲਿੰਕ ਨਹੀਂ ਹੋਇਆ ਤਾਂ ਤੁਹਾਡਾ ਮਾਲਕ ਤੁਹਾਡੇ ਪੀਐਫ ਖਾਤੇ ਵਿਚ ਰਕਮ ਜਮ੍ਹਾਂ ਨਹੀਂ ਕਰ ਸਕੇਗਾ। ਦਰਅਸਲ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐਫ.ਓ.) ਨੂੰ 1 ਸਤੰਬਰ, 2021 ਤੋਂ ਪਹਿਲਾਂ ਆਧਾਰ ਨੂੰ ਯੂ.ਏ.ਐਨ. ਨੰਬਰ ਨਾਲ ਲਿੰਕ ਕਰਨਾ ਹੋਵੇਗਾ।

ਇਸ ਦੇ ਨਾਲ ਹੀ ਈ.ਪੀ.ਐਫ.ਓ. ਨੇ ਮਾਲਕਾਂ ਨੂੰ ਵੀ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸੇਵਾਵਾਂ ਨੂੰ ਨਿਰਵਿਘਨ ਪਹੁੰਚ ਲਈ ਆਧਾਰ ਯੂ.ਏ.ਐਨ. ਨਾਲ ਲਿੰਕ   ਕੀਤਾ ਜਾਵੇ। ਇਸ ਦੇ ਨਾਲ ਹੀ ਜੇਕਰ ਯੂ.ਏ.ਐਨ. ਨਾਲ ਆਧਾਰ ਲਿੰਕ ਨਾ ਹੋਣ ਕਾਰਨ ਕਰਮਚਾਰੀਆਂ ਦੇ ਪੀ.ਐਫ. ਖਾਤੇ ਵਿੱਚ ਰਕਮ ਜਮ੍ਹਾਂ ਨਹੀਂ ਹੁੰਦੀ, ਤਾਂ ਇਸ ਰਕਮ ‘ਤੇ ਮਿਲਣ ਵਾਲਾ ਵਿਆਜ ਵੀ ਪ੍ਰਭਾਵਿਤ ਹੋਵੇਗਾ।

ਸੋਸ਼ਲ ਸਿਕਿਉਰਿਟੀ ਕੋਡ ਦੀ ਧਾਰਾ 142 ਦੇ ਤਹਿਤ ਪੀ.ਐਫ. ਖਾਤੇ ਨੂੰ ਆਧਾਰ ਨਾਲ  ਲਿੰਕ ਕਰਨਾ ਜ਼ਰੂਰੀ ਹੋ ਗਿਆ ਹੈ। ਜੇ ਤੁਹਾਡਾ ਆਧਾਰ ਤੁਹਾਡੇ ਯੂ.ਏ.ਐਨ. ਨਾਲ ਨਹੀਂ ਜੁੜਿਆ ਹੋਇਆ ਹੈ, ਤਾਂ ਤੁਹਾਡਾ ਮਾਲਕ ਤੁਹਾਡੇ ਈ.ਪੀ.ਐਫ. ਖਾਤੇ ਵਿੱਚ ਮਹੀਨਾਵਾਰ ਪੀ.ਐਫੱ ਜਮ੍ਹਾ ਨਹੀਂ ਕਰ ਸਕੇਗਾ। ਇਸ ਦੇ ਨਾਲ ਹੀ ਜਦੋਂ ਤੱਕ ਲਿੰਕਡ ਨਹੀਂ ਹੋ ਜਾਂਦੀ ਉਸ ਸਮੇਂ ਤੱਕ ਤੁਸੀਂ ਆਪਣੇ ਈਪੀਐਫ ਫੰਡ ਵਿਚੋਂ ਕਰਜ਼ਾ ਲੈਣ ਜਾਂ ਫੰਡ ਕਢਵਾਉਣ ਦੇ ਯੋਗ ਨਹੀਂ ਹੋਵੋਗੇ।

ਜੇ ਇਸ ਨਿਯਮ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਮਾਲਕ ਦੁਆਰਾ ਮਹੀਨਾਵਾਰ ਈ.ਪੀ.ਐਫ. ਯੋਗਦਾਨ ਪ੍ਰਾਪਤ ਨਾ ਕਰਨ ਤੋਂ ਇਲਾਵਾ, ਈ.ਪੀ.ਐਫ.ਓ. ਦੀਆਂ ਕੁੱਝ ਹੋਰ ਸੇਵਾਵਾਂ ਵੀ ਪ੍ਰਾਪਤ ਨਹੀਂ ਕੀਤੀਆਂ ਜਾ ਸਕਦੀਆਂ। ਰਿਟਾਇਰਮੈਂਟ ਫੰਡ ਦੇ ਲਾਭ ਲੈਣ ਲਈ ਆਪਣੇ ਆਧਾਰ ਕਾਰਡ ਨੂੰ ਭਵਿੱਖ ਨਿਧੀ ਖਾਤੇ ਨਾਲ ਜੋੜਨਾ ਲਾਜ਼ਮੀ ਹੈ। ਈ.ਪੀ.ਐਫ.ਓ. ਨੇ ਜੂਨ ਵਿੱਚ ਇਲੈਕਟ੍ਰੌਨਿਕ ਚਲਾਨ ਅਤੇ ਰਿਟਰਨ (ਈ.ਸੀ.ਆਰ.) ਭਰਨ ਦੇ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਹੈ। ਇਸ ਨੇ ਮਾਲਕਾਂ ਨੂੰ ਸਿਰਫ ਉਨ੍ਹਾਂ ਕਰਮਚਾਰੀਆਂ ਲਈ ਈ.ਸੀ.ਆਰ. ਭਰਨ ਦੀ ਆਗਿਆ ਦਿੱਤੀ ਹੈ ਜਿਨ੍ਹਾਂ ਦੇ ਆਧਾਰ UAN ਦੇ ਨਾਲ ਲਿੰਕਡ ਹਨ।

ਤੁਸੀਂ ਇਸ ਪ੍ਰਕਾਰ ਯੂਨੀਵਰਸਲ ਅਕਾਊਂਟ ਨੰਬਰ ਆਧਾਰ ਕਾਰਡ ਨਾਲ ਲਿੰਕ ਕਰ ਸਕਦੇ ਹੋ।

ਪਹਿਲਾਂ ਤੁਸੀਂ EPFO ​​ਦੀ ਅਧਿਕਾਰਤ ਵੈਬਸਾਈਟ ‘ਤੇ ਜਾਓ।
ਹੁਣ ਇਸ ਲਿੰਕ ਤੇ ਕਲਿਕ ਕਰੋ, https://unifiedportal-mem.epfindia.gov.in/memberinterface/

ਇਸ ਤੋਂ ਬਾਅਦ ਤੁਸੀਂ ਆਪਣਾ ਯੂ.ਏ.ਐਨ. ਅਤੇ ਪਾਸਵਰਡ ਦਰਜ ਕਰਕੇ ਲੌਗਇਨ ਕਰੋ।

ਹੁਣ ਤੁਸੀਂ Manage Section ਵਿੱਚ ਕੇ.ਵਾਈ.ਸੀ. ਵਿਕਲਪ ‘ਤੇ ਕਲਿਕ ਕਰੋ।

ਹੁਣ ਤੁਸੀਂ ਈਪੀਐਫ ਖਾਤੇ ਨਾਲ ਆਧਾਰ ਨੂੰ ਜੋੜਨ ਲਈ ਬਹੁਤ ਸਾਰੇ ਦਸਤਾਵੇਜ਼ ਵੇਖੋਗੇ।

ਤੁਸੀਂ ਆਧਾਰ ਵਿਕਲਪ ਦੀ ਚੋਣ ਕਰੋ। ਇਸ ਤੋਂ ਬਾਅਦ ਆਧਾਰ ਕਾਰਡ ਦਰਜ ਆਪਣਾ ਨਾਮ ਦਰਜ ਕਰੋ ਅਤੇ ਇਸ ਤੋਂ ਬਾਅਦ Service ‘ਤੇ ਕਲਿਕ ਕਰੋ।

ਇਸ ਤੋਂ ਬਾਅਦ ਤੁਹਾਡੇ ਵਲੋਂ ਦਿੱਤੀ ਗਈ ਜਾਣਕਾਰੀ ਸੁਰੱਖਿਅਤ ਹੋ ਜਾਵੇਗੀ ਅਤੇ ਤੁਹਾਡਾ ਆਧਾਰ UIDAI ਦੇ ਡਾਟਾ ਨਾਲ ਵੈਰੀਫਾਈ ਹੋ ਜਾਵੇਗਾ।

ਇਸ ਤੋਂ ਬਾਅਦ ਜੇਕਰ ਸਾਰੇ ਵੇਰਵੇ ਸਹੀ ਹੋਣਗੇ ਤਾਂ ‘Verify’ਲਿਖਿਆ ਦਿਖਾਈ ਦੇਵੇਗਾ।

LEAVE A REPLY

Please enter your comment!
Please enter your name here