ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਅੱਜ ਕੈਬਨਿਟ ਦੀ ਗੈਰ ਰਸਮੀ ਮੀਟਿੰਗ ਹੋਈ। ਹੁਣ ਰਾਤ 8 ਵਜੇ ਰਸਮੀ ਮੀਟਿੰਗ ਹੋਵੇਗੀ, ਜਿਸ ‘ਚ ਕਈ ਵੱਡੇ ਐਲਾਨ ਹੋ ਸਕਦੇ ਹਨ। ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਕੈਬਨਿਟ ਦੀ ਬੈਠਕ ਵਿੱਚ ਤਮਾਮ ਫੈਸਲੇ ਲਏ ਜਾਣਗੇ। ਚਾਰ ਵੱਡੇ ਮੁੱਦਿਆਂ ‘ਤੇ ਫ਼ੈਸਲਾ ਅੱਜ ਹੀ ਆਵੇਗਾ। ਕੀ ਹੋਵੇਗੀ ਇਸ ਦੀ ਜਾਣਕਾਰੀ ਮੁੱਖਮੰਤਰੀ ਹੀ ਦੇਣਗੇ।
ਦੱਸ ਦਈਏ ਕਿ, ਮੁੱਖਮੰਤਰੀ ਚੰਨੀ ਨੇ ਅੱਜ ਆਪਣੀ ਪਹਿਲੀ ਪ੍ਰੇਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਗਰੀਬ ਦੇ ਪਾਣੀ ਦਾ ਕਨੈਕਸ਼ਨ ਨਹੀਂ ਕਟੇਗਾ। ਸਾਰੇ ਗਰੀਬਾਂ ਨੂੰ ਪਾਣੀ ਮੁਫ਼ਤ ਮਿਲੇਗਾ। ਇਸ ਦੇ ਇਲਾਵਾ ਰੇਤ ਮਾਫੀਆ ‘ਤੇ ਅੱਜ ਹੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੇ ਰੇਟ ਵੀ ਘੱਟ ਕੀਤੇ ਜਾਣਗੇ।