ਕੈਨੇਡਾ ਜਾਣ ਵਾਲੇ ਲੋਕਾਂ ਲਈ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ”ਏਅਰ ਕੈਨੇਡਾ” ਨੇ ਕੋਵਿਡ-19 ਮਹਾਂਮਾਰੀ ਕਾਰਨ 5 ਮਹੀਨਿਆਂ ਦੇ ਲੰਬੇ ਸਮੇਂ ਪਿੱਛੋਂ ਭਾਰਤ ਲਈ ਉਡਾਣਾਂ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਕੈਨੇਡਾ ਦੀ ਸਰਕਾਰ ਦੇ ਕੌਂਸਲੇਟ ਜਨਰਲ ਦਿੱਲੀ ਦਫਤਰ ਵੱਲੋਂ ਜਾਰੀ ਰਿਪੋਰਟ ਵਿਚ ਭਾਰਤ ਤੋਂ ਕੈਨੇਡਾ ਜਾਣ ਵਾਲੀਆਂ ਬੰਦ ਪਈਆਂ ਫਲਾਈਟਾਂ ਸਬੰਧੀ ਨਵੀਂ ਜਾਣਕਾਰੀ ਸਾਂਝੀ ਕੀਤੀ ਗਈ ਹੈ! ਇਸ ਜਾਣਕਾਰੀ ਅਨੁਸਾਰ ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ 26 ਸਤੰਬਰ ਤੱਕ ਬੰਦ ਹਨ ਅਤੇ ਇਸ ਤੋਂ ਬਾਅਦ ਇਹ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ, ਜੇਕਰ ਤੁਸੀਂ ਇਨ੍ਹਾਂ ਉਡਾਣਾਂ ਰਾਹੀਂ ਕੈਨੇਡਾ ਜਾਣਾ ਹੈ ਤਾਂ ਕਨੇਡੀਅਨ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਤੁਹਾਨੂੰ ਕਰਨੀ ਪਵੇਗੀ-
-ਤੁਹਾਡੇ ਕਰੋਨਾ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ
-ਦਿੱਲੀ ਏਅਰਪੋਰਟ ਦੇ ਬਾਹਰ ਮੈਟਰੋ ਸਟੇਸ਼ਨ ਦੇ ਨਜ਼ਦੀਕ ਕਰੋਨਾ ਟੈਸਟ ਸੈਂਟਰ ਤੋਂ ਤੁਹਾਨੂੰ ਆਪਣਾ ਟੈਸਟ ਕਰਾਉਣਾ ਲਾਜ਼ਮੀ ਹੈ ਅਤੇ ਇਹ ਟੈਸਟ 18 ਘੰਟੇ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ
-ਕਰੋਨਾ ਦੀਆਂ ਖੁਰਾਕਾਂ ਦੀ ਜਾਣਕਾਰੀ ਤੁਹਾਨੂੰ ਕੈਨੇਡਾ ਦੀ ਸਰਕਾਰ ਦੇ ਐਪ “ARRIVECAN” ਤੇ ਅਪਲੋਡ ਕਰਨਾ ਲਾਜ਼ਮੀ ਹੋਵੇਗਾ
ਕਿਸੇ ਵੀ ਹੋਰ ਜਗ੍ਹਾ ਭਾਵ ਕਿਤੇ ਬਾਹਰੋਂ ਕਰਵਾਏ ਗਏ ਕਰੋਨਾ ਟੈਸਟ ਕਰਵਾਇਆ ਗਿਆ ਹੈ ਤਾਂ ਏਅਰਲਾਈਨ ਕਾਊਂਟਰ ਤੇ ਸਟਾਫ ਤੁਹਾਨੂੰ ਚੜ੍ਹਾਉਣ ਤੋਂ ਇਨਕਾਰ ਕਰ ਸਕਦਾ ਹੈ ਉਮੀਦ ਹੈ ਇਨ੍ਹਾਂ ਸਭ ਗੱਲਾਂ ਨੂੰ ਤੁਸੀਂ ਧਿਆਨ ਵਿਚ ਰੱਖ ਕੇ ਹੀ ਏਅਰਪੋਰਟ ਜਾਓਗੇ ਅਤੇ ਹਰ ਤਰ੍ਹਾਂ ਦੀ ਮੁਸ਼ਕਿਲ ਅਤੇ ਬਹਿਸ ਤੋਂ ਬਚੋਗੇ!