ਹਿੰਦੂ ਤੇ ਹਿੰਦੂਤਵ ਹਨ ਵੱਖ-ਵੱਖ, ਮੈਂ ਹਿੰਦੂ ਹਾਂ ਪਰ ਹਿੰਦੂਤਵਵਾਦੀ ਨਹੀਂ : Rahul Gandhi

0
29

ਰਾਹੁਲ ਗਾਂਧੀ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਇੱਕ ਵਾਰ ਫਿਰ ਹਿੰਦੂ ਤੇ ਹਿੰਦੂਤਵ ਦਾ ਮੁੱਦਾ ਉਠਾਇਆ ਹੈ। ਰਾਹੁਲ ਗਾਂਧੀ ਨੇ ਕਿਹਾ, ”ਦੋ ਸ਼ਬਦਾਂ ਦਾ ਅਰਥ ਇੱਕੋ ਜਿਹਾ ਨਹੀਂ ਹੋ ਸਕਦਾ। ਹਰ ਸ਼ਬਦ ਦਾ ਵੱਖਰਾ ਅਰਥ ਹੁੰਦਾ ਹੈ। ਇੱਕ ਹਿੰਦੂ, ਦੂਜਾ ਹਿੰਦੂਤਵ। ਮੈਂ ਹਿੰਦੂ ਹਾਂ ਪਰ ਹਿੰਦੂਤਵਵਾਦੀ ਨਹੀਂ। ਮਹਾਤਮਾ ਗਾਂਧੀ – ਹਿੰਦੂ, ਗੋਡਸੇ – ਹਿੰਦੂਵਾਦੀ।

ਕਾਂਗਰਸ ਨੇ ਅੱਜ ਰਾਜਸਥਾਨ ਵਿੱਚ ਮਹਿੰਗਾਈ ਖ਼ਿਲਾਫ਼ ਰੈਲੀ ਕੀਤੀ। ਇਸ ਰੈਲੀ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ। ਰਾਹੁਲ ਗਾਂਧੀ ਨੇ ਕਿਹਾ, “2 ਜੀਵਾਂ ਦੀ ਇੱਕ ਆਤਮਾ ਨਹੀਂ ਹੋ ਸਕਦੀ, ਜਿਸ ਤਰ੍ਹਾਂ ਦੋ ਸ਼ਬਦਾਂ ਦਾ ਇੱਕੋ ਅਰਥ ਨਹੀਂ ਹੋ ਸਕਦਾ, ਹਰ ਇੱਕ ਸ਼ਬਦ ਦਾ ਵੱਖਰਾ ਅਰਥ ਹੁੰਦਾ ਹੈ। ਅੱਜ ਦੇਸ਼ ਦੀ ਰਾਜਨੀਤੀ ਵਿੱਚ ਦੋ ਸ਼ਬਦਾਂ ਦਾ ਅੰਤਰ ਹੈ, ਇਨ੍ਹਾਂ ਦੋਹਾਂ ਸਬਦਾਂ ਦੇ ਅਰਥ ਵੱਖਰੇ ਹਨ, ਇੱਕ ਸ਼ਬਦ ਹਿੰਦੂ ਤੇ ਦੂਜਾ ਸ਼ਬਦ ਹਿੰਦੂਤਵ, ਇਹ ਇੱਕ ਸ਼ਬਦ ਨਹੀਂ, ਇਹ ਦੋ ਵੱਖ-ਵੱਖ ਹਨ, ਮੈਂ ਹਿੰਦੂ ਹਾਂ ਪਰ ਮੈਂ ਹਿੰਦੂਤਵਵਾਦੀ ਨਹੀਂ ਹਾਂ।

27 ਨਵਬੰਰ ਦੀ ਰਾਤ ਨੂੰ ਦਿੱਲੀ ਪੁਲਿਸ ਨਾਲ ਭਿੜੇ ਸੀ ਇਹ ਨੌਜਵਾਨ, ਦੇਰ ਰਾਤ ਫੇਰ ਕਮਾਲ ਕਰ ਦਿੱਤੀ

ਉਨ੍ਹਾਂ ਨੇ ਕਿਹਾ, ‘ਮੈਂ ਹਿੰਦੂ ਤੇ ਹਿੰਦੂਤਵਵਾਦੀ ਵਿੱਚ ਫਰਕ ਸਮਝਾਉਂਦਾ ਹਾਂ। ‘ਮਹਾਤਮਾ ਗਾਂਧੀ ਇੱਕ ਹਿੰਦੂ ਤੇ ਇਕ ਗੋਡਸੇ ਹਿੰਦੂਤਵਵਾਦੀ। ਜੋ ਵੀ ਹੋ ਜਾਵੇ, ਹਿੰਦੂ ਸੱਚ ਦੀ ਭਾਲ ਕਰਦਾ ਹੈ, ਮਰ ਜਾਏ, ਕੱਟ ਜਾਏ, ਹਿੰਦੂ ਸੱਚ ਦੀ ਭਾਲ ਕਰਦਾ ਹੈ। ਉਸ ਦੀ ਰਾਹ ਪੂਰੀ ਜ਼ਿੰਦਗੀ ਭਰ ਸੱਚ ਦੀ ਖੋਜ ਵਿੱਚ ਨਿਕਲਦੀ ਹੈ। ਮਹਾਤਮਾ ਗਾਂਧੀ ਨੇ ਆਪਣੀ ਪੂਰੀ ਜ਼ਿੰਦਗੀ ਸੱਚ ਦੀ ਖੋਜ ਵਿੱਚ ਲਗਾ ਦਿੱਤੀ, ਅੰਤ ਵਿੱਚ ਹਿੰਦੂਤਵਵਾਦੀਆਂ ਨੇ ਉਨ੍ਹਾਂ ਦੀ ਛਾਤੀ ਵਿੱਚ ਤਿੰਨ ਗੋਲੀਆਂ ਦਾਗੀਆਂ।

ਕਿਸਾਨ ਆਗੂਆਂ ‘ਚੋਂ ਕੌਣ ਲੈਂਦੇ ਮੁੱਖ ਮੰਤਰੀ ਦੀ Feeling, ਆਹ ਸੁਣੋ ਸੁਰਜੀਤ ਫੂਲ ਤੇ ਚੜੂਨੀ ਸਾਬ੍ਹ ਕੋਲੋ !

ਉਨ੍ਹਾਂ ਨੇ ਕਿਹਾ, ”ਹਿੰਦੂਵਾਦ ਸੱਤਾ ਲਈ ਕੁੱਝ ਵੀ ਕਰੇਗਾ, ਸਾੜੇਗਾ, ਕੱਟੇਗਾ, ਕੁੱਟੇਗਾ, ਇਸ ਦਾ ਰਾਹ ਸੱਤਿਆਗ੍ਰਹਿ ਨਹੀਂ, ਸੱਤਾਗ੍ਰਹਿ ਹੈ। ਹਿੰਦੂ ਖੜ੍ਹਾ ਹੋ ਕੇ ਡਰ ਦਾ ਸਾਹਮਣਾ ਕਰਦਾ ਹੈ, ਸ਼ਿਵ ਵਾਂਗ ਡਰ ਨੂੰ ਪੀਂਦਾ ਹੈ, ਹਿੰਦੂਤਵਵਾਦੀ ਡਰ ਅੱਗੇ ਝੁਕਦਾ ਹੈ। ਰਾਹੁਲ ਗਾਂਧੀ ਨੇ ਕਿਹਾ, ”ਡਰ ਹਿੰਦੂਤਵਵਾਦੀਆਂ ਦੇ ਦਿਲ ‘ਚ ਨਫਰਤ ਪੈਦਾ ਕਰਦਾ ਹੈ, ਤੁਸੀਂ ਸਾਰੇ ਹਿੰਦੂ ਹੋ, ਹਿੰਦੂਤਵਵਾਦੀ ਨਹੀਂ। ਇਹ ਲੋਕ ਕਿਸੇ ਵੀ ਹਾਲਤ ‘ਚ ਸੱਤਾ ਚਾਹੁੰਦੇ ਹਨ, ਮਹਾਤਮਾ ਗਾਂਧੀ ਨੇ ਕਿਹਾ- ਮੈਂ ਸੱਚ ਚਾਹੁੰਦਾ ਹਾਂ, ਪਰ ਇਹ ਲੋਕ ਕਹਿੰਦੇ ਹਨ ਕਿ ਸੱਤਾ ਚਾਹੀਦੀ ਹੈ। ਸੱਚਾਈ ਨਾਲ ਕੋਈ ਲੈਣਾ-ਦੇਣਾ ਨਹੀਂ। ਸੱਚ ਤਾਂ ਇਹ ਹੈ ਕਿ 2014 ਤੋਂ ਇਹ ਹਿੰਦੂਤਵ ਦਾ ਰਾਜ ਹੈ, ਹਿੰਦੂ ਦਾ ਨਹੀਂ।

LEAVE A REPLY

Please enter your comment!
Please enter your name here