ਗੁਰੂਗ੍ਰਾਮ : ਬਲਾਤਕਾਰ ਦੇ ਇੱਕ ਕੇਸ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਨੂੰ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਗੁਰਮੀਤ ਰਾਮ ਰਹੀਮ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਸੋਮਵਾਰ ਨੂੰ ਹਨੀਪ੍ਰੀਤ ਉਸ ਨੂੰ ਮਿਲਣ ਹਸਪਤਾਲ ਪਹੁੰਚੀ। ਹਨੀਪ੍ਰੀਤ ਨੇ ਰਾਮ ਰਹੀਮ ਦੇ ਅਟੈਡੈਂਟ ਦੇ ਤੌਰ ‘ਤੇ ਆਪਣਾ ਕਾਰਡ ਬਣਵਾ ਲਿਆ ਹੈ। ਦੱਸ ਦਈਏ ਕਿ 15 ਜੂਨ ਤੱਕ ਹਨੀਪ੍ਰੀਤ ਨੂੰ ਰਾਮ ਰਹੀਮ ਦੀ ਦੇਖਭਾਲ ਲਈ ਅਟੈਡੈਂਟ ਦਾ ਕਾਰਡ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹਨੀਪ੍ਰੀਤ ਰੋਜ਼ਾਨਾ ਰਾਮ ਰਹੀਮ ਨੂੰ ਮਿਲਣ ਉਸਦੇ ਕਮਰੇ ‘ਚ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਸੁਨਾਰੀਆ ਜੇਲ੍ਹ ‘ਚ ਬੰਦ ਰਾਮ ਰਹੀਮ ਨੂੰ ਪੇਟ ਦਰਦ ਦੀ ਸ਼ਿਕਾਇਤ ਸੀ। ਉਸ ਨੂੰ ਇਲਾਜ਼ ਲਈ ਰੋਹਤਕ ਪੀਜੀਆਈ ਲਿਜਾਇਆ ਗਿਆ ਸੀ। ਜਿਥੇ ਉਸ ਦਾ ਸੀਟੀ ਸਕੈਨ, ਐਨਜੀਓਗ੍ਰਾਫੀ ਅਤੇ ਫਾਈਬ੍ਰੋਸਕੈਨ ਕਰਵਾਇਆ ਗਿਆ। ਡਾਕਟਰਾਂ ਨੇ ਕੁਝ ਹੋਰ ਟੈਸਟ ਕਰਵਾਉਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਜਿਸ ਦੀ ਰਿਪੋਰਟ ਪੌਜ਼ੀਟਿਵ ਆਈ ਸੀ। ਫਿਲਹਾਲ ਉਸਦਾ ਇਲਾਜ਼ ਚੱਲ ਰਿਹਾ ਹੈ।