ਨਵੀਂ ਦਿੱਲੀ : ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧੇ ਅਤੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਘਟਦੀ ਗਤੀ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ ਹੁਣ ਭਾਰਤੀ ਏਅਰਲਾਈਨਾਂ ਨੂੰ 100 ਪ੍ਰਤੀਸ਼ਤ ਸਮਰੱਥਾ ਵਾਲੀਆਂ ਉਡਾਣਾਂ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਹੁਣ 18 ਅਕਤੂਬਰ ਤੋਂ ਏਅਰਲਾਈਨਜ਼ ਪੂਰੀ ਸਮਰੱਥਾ ਦੇ ਨਾਲ ਉਡਾਣਾਂ ਚਲਾ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਸਤੰਬਰ ਵਿੱਚ ਸਰਕਾਰ ਨੇ ਘਰੇਲੂ ਉਡਾਣਾਂ ਦੀ ਯਾਤਰੀ ਸਮਰੱਥਾ 72.5 ਫੀਸਦੀ ਤੋਂ ਵਧਾ ਕੇ 85 ਫੀਸਦੀ ਕਰ ਦਿੱਤੀ ਸੀ।