ਅੰਡਾ ਪ੍ਰੋਟੀਨ ਦਾ ਸਰਬੋਤਮ ਤੇ ਸਸਤਾ ਸਰੋਤ ਹੈ। ਇਹ ਇੱਕ ਬਹੁਤ ਵਧੀਆ ਸਿਹਤਮੰਦ ਭੋਜਨ ਹੈ ਜੋ ਕਿ ਉਬਾਲ ਕੇ ਜਾਂ ਪਕਾ ਕੇ ਵਰਤਿਆ ਜਾ ਸਕਦਾ ਹੈ। ਅੰਡੇ ‘ਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਪਰ ਰੋਜ਼ਾਨਾ ਬਹੁਤ ਜ਼ਿਆਦਾ ਅੰਡਿਆਂ ਦੀ ਵਰਤੋਂ ਤੁਹਾਡੇ ਲਈ ਨੁਕਸਾਨਦੇਹ ਹੋ ਸਕਦੀ ਹੈ। ਰੋਜ਼ਾਨਾ ਅੰਡੇ ਖਾਣ ਦੇ ਫਾਇਦੇ ਦੇ ਨਾਲ-ਨਾਲ ਸਿਹਤ ਲਈ ਕੁੱਝ ਨੁਕਸਾਨ ਵੀ ਹਨ।
ਅੰਡਿਆਂ ਦਾ ਬਹੁਤ ਜ਼ਿਆਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਕਿ ਸੋਜਸ, ਉਲਟੀਆਂ, ਪੇਟ ਨਾਲ ਜੁੜੇ ਮੁੱਦੇ ਹੋ ਸਕਦੇ ਹਨ। ਬਹੁਤ ਸਾਰੇ ਅੰਡੇ ਖਾਣ ਦੇ ਨਤੀਜੇ ਬੁਰੇ ਹੋ ਸਕਦੇ ਹਨ। ਪ੍ਰੋਟੀਨ ਦਾ ਇੱਕ ਅਮੀਰ ਸ੍ਰੋਤ ਹੋਣ ਕਰਕੇ ਇਸ ਨੂੰ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨਾ ਗੁਰਦਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਹੈਲਥ ਲਾਈਨ ਦੇ ਅਨੁਸਾਰ ਇੱਕ ਦਿਨ ਵਿੱਚ ਤਿੰਨ ਅੰਡੇ ਖਾਣ ਨਾਲ ਸਿਹਤ ਨੂੰ ਲਾਭ ਮਿਲਦਾ ਹੈ ਪਰ ਇਸ ਤੋਂ ਜ਼ਿਆਦਾ ਸੇਵਨ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਅੰਡੇ ਖਾਣਾ ਓਮੇਗਾ-3 ਫੈਟੀ ਐਸਿਡ ਤੇ ਪ੍ਰੋਟੀਨ ਪ੍ਰਦਾਨ ਕਰਦਾ ਹੈ। ਬਹੁਤ ਸਾਰੇ ਅੰਡੇ ਖਾਣ ਦੇ ਖਤਰਨਾਕ ਮਾੜੇ ਪ੍ਰਭਾਵਾਂ ਦਾ ਅਨੁਭਵ ਕੀਤੇ ਬਿਨਾਂ ਤਿੰਨ ਅੰਡਿਆਂ ਦਾ ਸੇਵਨ ਕਰਨਾ ਠੀਕ ਹੈ।