ਹਰਿਆਣਾ ਸਰਕਾਰ ਨੇ ਹਟਾਈਆਂ ਸਾਰੀਆਂ ਕੋਰੋਨਾ ਪਾਬੰਦੀਆਂ

0
95

ਹਰਿਆਣਾ ਸਰਕਾਰ ਨੇ ਕੋਰੋਨਾ ਪਾਬੰਦੀਆਂ ਬਾਰੇ ਅਹਿਮ ਫੈਸਲਾ ਲਿਆ ਹੈ। ਹਰਿਆਣਾ ’ਚ ਕੋਵਿਡ-19 ਮਹਾਂਮਾਰੀ ਕਾਰਨ ਲੰਬੇ ਸਮੇਂ ਤੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਝੱਲ ਰਹੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਸਰਕਾਰ ਨੇ ਇਕ ਆਦੇਸ਼ ਜਾਰੀ ਕਰਕੇ ਸੂਬੇ ’ਚ ਸਾਰੀਆਂ ਕੋਰੋਨਾ ਪਾਬੰਦੀਆਂ ਹੁਣ ਹਟਾ ਦਿੱਤੀਆਂ ਹਨ ਪਰ ਅਜੇ ਵੀ ਕੋਰੋਨਾ ਇਨਫੈਕਸ਼ਨ ਦੀਆਂ ਗਾਈਡਲਾਈਨਜ਼ ਦਾ ਪਾਲਨ ਕਰਨਾ ਹੋਵੇਗਾ। ਇਸਦੇ ਚਲਦੇ ਸੂਬਾ ਸਰਕਾਰ ਨੇ ਬਾਜ਼ਾਰਾਂ, ਸੰਸਥਾਵਾਂ ਅਤੇ ਦਫ਼ਤਰਾਂ ਆਦਿ ’ਤੇ ਲਗਾਈਆਂ ਗਈਆਂ ਪਾਬੰਦੀਆਂ ਹਟਾ ਦਿੱਤੀਆਂ ਹਨ।

ਇਸਦੀ ਜਾਣਕਾਰੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਟਵੀਟ ਕਰਕੇ ਦਿੱਤੀ ਹੈ।

ਬੀਤੀ 5 ਫਰਵਰੀ ਨੂੰ ਮਹਾਂਮਾਰੀ ਅਲਰਟ ਦਾ ਸਮਾਂ ਵਧਾਇਆ ਗਿਆ ਸੀ ਅਤੇ ਇਹ ਇਸ ਵਾਰ ਤੀਜੀ ਲਹਿਰ ’ਚ ਦਸੰਬਰ ’ਚ ਜਾਰੀ ਕੀਤਾ ਗਿਆ ਸੀ। ਹਰਿਆਣਾ ਦੇ ਮੁੱਖ ਸਕੱਤਰ ਵਲੋਂ ਜਾਰੀ ਆਦੇਸ਼ ’ਚ ਕਿਹਾ ਗਿਆ ਹੈ ਕਿ ਸੂਬੇ ’ਚ ਕਿਸੇ ਤਰ੍ਹਾਂ ਦੀ ਪਾਬੰਦੀ ਤਾਂ ਨਹੀਂ ਰਹੇਗੀ ਪਰ ਮਾਸਕ ਅਤੇ ਸਮਾਜਿਕ ਦੂਰੀ ਦਾ ਪਾਲਨ ਕਰਨਾ ਜ਼ਰੂਰੀ ਹੋਵੇਗਾ।

LEAVE A REPLY

Please enter your comment!
Please enter your name here