ਹਰਿਆਣਾ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਸੰਬੰਧੀ ਲਿਆ ਵੱਡਾ ਫੈਸਲਾ

0
89

ਹਰਿਆਣਾ ਸਰਕਾਰ ਨੇ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਵਿੱਚ ਤਰਜੀਹ ਦੇਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਐਕਟ ਸੂਬੇ ਵਿਚ 15 ਜਨਵਰੀ 2022 ਤੋਂ ਲਾਗੂ ਹੋ ਜਾਵੇਗਾ। ਹਰਿਆਣਾ ਵਿੱਚ ਨਿੱਜੀ ਉਦਯੋਗਾਂ ਵਿੱਚ 75% ਨੌਕਰੀਆਂ ਸਥਾਨਕ ਨੌਜਵਾਨਾਂ ਨੂੰ ਦੇਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਹੁਣ ਹਰਿਆਣਾ ਰਾਜ ਦੇ ਨਿੱਜੀ ਉਦਯੋਗਾਂ ‘ਚ 50 ਹਜ਼ਾਰ ਰੁਪਏ ਨਹੀਂ ਸਗੋਂ 30 ਹਜ਼ਾਰ ਰੁਪਏ ਤੱਕ ਦੀਆਂ ਨੌਕਰੀਆਂ ‘ਚ ਸੂਬੇ ਦੇ ਨੌਜਵਾਨਾਂ ਨੂੰ 75 ਫੀਸਦੀ ਰਾਖਵਾਂਕਰਨ ਮਿਲੇਗਾ। ਇਸ ਨੂੰ ਰਾਜਪਾਲ ਨੇ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਸੀ। ਪਰ ਏਲਨਾਬਾਦ ਉਪ ਚੋਣ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਇਸ ਨੂੰ ਰੋਕ ਦਿੱਤਾ ਗਿਆ ਸੀ।
ਇਹ ਐਕਟ ਇਸੇ ਵਰ੍ਹੇ 2 ਮਾਰਚ ਨੂੰ ਪਾਸ ਕੀਤਾ ਗਿਆ ਸੀ ਜਿਸ ਅਨੁਸਾਰ ਪ੍ਰਾਈਵੇਟ ਖੇਤਰ ਵਿੱਚ ਨੌਕਰੀਆਂ ਲਈ ਹਰਿਆਣਾ ਦੇ ਨੌਜਵਾਨਾਂ ਵਾਸਤੇ 75 ਫੀਸਦ ਕੋਟਾਂ ਰਾਖਵਾਂ ਰੱਖਿਆ ਗਿਆ ਹੈ।

ਇਸ ਐਕਟ ਸੰਬੰਧੀ ਬਿਆਨ ਜਾਰੀ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਨੌਕਰੀਆਂ ਲਈ ਮਹੀਨਾਵਾਰ ਤਨਖਾਹਾਂ ਸੰਬੰਧੀ ਉਪਰਲੀ ਲਿਮਟ ਨੂੰ ਘਟਾ ਕੇ 50 ਹਜ਼ਾਰ ਤੋਂ 30 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ।

ਇਸ ਸੰਬੰਧੀ ਇੱਕ ਟਵੀਟ ਵੀ ਕੀਤਾ ਗਿਆ। ਜਿਸ ‘ਚ ਕਿਹਾ ਗਿਆ ਕਿ ਜਿਨ੍ਹਾਂ ਉਦੇਸ਼ਾਂ ਨੂੰ ਲੈ ਕੇ ਜਜਪਾ ਦਾ ਗਠਨ ਕੀਤਾ ਗਿਆ ਸੀ, ਉਨ੍ਹਾਂ ‘ਚੋਂ ਇੱਕ ਮਹੱਤਵਪੂਰਨ ਪੜਾਅ ਅੱਜ ਪੂਰਾ ਹੋ ਗਿਆ ਹੈ। ਹਰਿਆਣਾ ‘ਚ ਪ੍ਰਾਈਵੇਟ ਖੇਤਰ ‘ਚ 75% ਸਥਾਨਕ ਲੋਕਾਂ ਲਈ ਰਾਖਵਾਂਕਰਨ ਦੇਣ ਵਾਲਾ ਕਾਨੂੰਨ 15 ਜਨਵਰੀ 2022 ਤੋਂ ਲਾਗੂ ਹੋਣ ਹਾ ਰਿਹਾ ਹੈ।

 

LEAVE A REPLY

Please enter your comment!
Please enter your name here