ਹਰਿਆਣਾ ਸਰਕਾਰ ਨੇ ‘ਗੋਰਖਾ ਧੰਦਾ’ ਸ਼ਬਦ ਦੇ ਇਸਤੇਮਾਲ ‘ਤੇ ਲਗਾਈ ਪਾਬੰਦੀ

0
158

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ‘ਗੋਰਖ ਧੰਦਾ’ ਸ਼ਬਦ ਦੇ ਇਸਤੇਮਾਲ ’ਤੇ ਪਾਬੰਦੀ ਲਾ ਦਿੱਤੀ ਹੈ। ਗਲਤ ਕੰਮਾਂ ਦੀ ਵਿਆਖਿਆ ਲਈ ‘ਗੋਰਖ ਧੰਦਾ’ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ, ਜਿਸ ’ਤੇ ਹਰਿਆਣਾ ਸਰਕਾਰ ਨੇ ਰੋਕ ਲਾਉਣ ਦਾ ਫ਼ੈਸਲਾ ਲਿਆ। ਉਨ੍ਹਾਂ ਨੇ ਇਸ ਸ਼ਬਦ ਦੇ ਇਸਤੇਮਾਲ ’ਤੇ ਰੋਕ ਲਾਉਣ ਦਾ ਕਾਰਨ ਵੀ ਦੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਗੋਰਖਨਾਥ ਇਕ ਸੰਤ ਸਨ ਅਤੇ ਇਸ ਸ਼ਬਦ ਦੇ ਇਸਤੇਮਾਲ ਨਾਲ ਉਨ੍ਹਾਂ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।

ਹਾਲ ਹੀ ’ਚ ਗੋਰਖਨਾਥ ਸੰਪਰਦਾਇ ਦੇ ਲੋਕਾਂ ਨੇ ਮੁੱਖ ਮੰਤਰੀ ਖੱਟੜ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਤੋਂ ਗੋਰਖ ਧੰਦਾ ਸ਼ਬਦ ਦੇ ਇਸਤੇਮਾਲ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦੀ ਇਸ ਮੰਗ ’ਤੇ ਹੀ ਮੁੱਖ ਮੰਤਰੀ ਨੇ ਇਹ ਫ਼ੈਸਲਾ ਲਿਆ ਹੈ।

ਮੁੱਖ ਮੰਤਰੀ ਮਨੋਹਰ ਲਾਲਖੱਟੜ ਨੇ ਦੱਸਿਆ ਕਿ ਗੋਰਖਨਾਥ ਇਕ ਸੰਤ ਸਨ ਅਤੇ ਕਿਸੇ ਵੀ ਅਧਿਕਾਰਤ ਭਾਸ਼ਾ, ਭਾਸ਼ਣ ਜਾਂ ਕਿਸੇ ਵੀ ਸੰਦਰਭ ਵਿਚ ਇਸ ਸ਼ਬਦ ਦਾ ਇਸਤੇਮਾਲ ਸੰਤ ਗੋਰਖਨਾਥ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਦੁੱਖ ਪਹੁੰਚਾਉਂਦਾ ਹੈ। ਇਸ ਲਈ ਇਸ ਸ਼ਬਦ ਦੇ ਇਸਤੇਮਾਲ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਾ ਦਿੱਤੀ ਗਈ ਹੈ।

LEAVE A REPLY

Please enter your comment!
Please enter your name here