ਹਰਿਆਣਾ ਸਰਕਾਰ ਨੇ ਕੋਰੋਨਾ ਪਾਬੰਦੀਆਂ ‘ਚ ਦਿੱਤੀ ਰਾਹਤ, 50 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ ਸਿਨੇਮਾ ਹਾਲ

0
113

ਹਰਿਆਣਾ ਸਰਕਾਰ ਨੇ ਸੂਬੇ ‘ਚ ਕੋਰੋਨਾ ਨਾਲ ਸੰਬੰਧਤ ਕੁੱਝ ਪਾਬੰਦੀਆਂ ‘ਚ ਢਿੱਲ ਦਿੱਤੀ ਅਤੇ ਸਾਰੇ ਸਿਨੇਮਾ ਹਾਲ, ਥੀਏਟਰ ਅਤੇ ਮਲਟੀਪਲੈਕਸ ਸੀਟਾਂ ਦੀ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਮਨਜ਼ੂਰੀ ਦਿੱਤੀ। ਇਕ ਸਰਕਾਰੀ ਆਦੇਸ਼ ‘ਚ ਇਹ ਜਾਣਕਾਰੀ ਦਿੱਤੀ ਗਈ। ਹਰਿਆਣਾ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਐੱਚ.ਐੱਸ.ਡੀ.ਐੱਮ.ਏ.) ਵਲੋਂ ਜਾਰੀ ਆਦੇਸ਼ ਅਨੁਸਾਰ,”ਸਾਰੇ ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸ 50 ਫੀਸਦੀ ਸੀਟਾਂ ਦੀ ਸਮਰੱਥਾ ਨਾਲ ਖੋਲ੍ਹਣ ਦੀ ਮਨਜ਼ੂਰੀ ਹੈ। ਇਸ ਦੇ ਨਾਲ ਹੀ ਜ਼ਰੂਰੀ ਸਮਾਜਿਕ ਦੂਰੀ, ਨਿਯਮਿਤ ਸਾਫ਼-ਸਫ਼ਾਈ ਅਤੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।”

ਇਸ ਤੋਂ ਪਹਿਲਾਂ ਐੱਚ.ਐੱਸ.ਡੀ.ਐੱਮ.ਏ. ਦੇ 5 ਜਨਵਰੀ ਨੂੰ ਜਾਰੀ ਆਦੇਸ਼ ‘ਚ ਕਿਹਾ ਗਿਆ ਸੀ ਕਿ ਸਿਨੇਮਾ ਹਾਲ, ਥੀਏਟਰ ਅਤੇ ਮਲਟੀਪਲੈਕਸ ਬੰਦ ਰਹਿਣਗੇ। ਸ਼ੁੱਕਰਵਾਰ ਨੂੰ ਆਦੇਸ਼ ‘ਚ ਇਹ ਵੀ ਕਿਹਾ ਗਿਆ ਹੈ,”ਨਿੱਜੀ ਅਤੇ ਸਰਕਾਰੀ ਯੂਨੀਵਰਸਿਟੀਆਂ, ਸਕੂਲ (ਜਮਾਤ 10 ਤੋਂ 12 ਲਈ), ਪਾਲੀਟੈਕਨਿਕ ਉਦਯੋਗਿਕ ਟਰੇਨਿੰਗ ਸੰਸਥਾਵਾਂ, ਕੋਚਿੰਗ ਸੰਸਥਾਵਾਂ, ਲਾਇਬਰੇਰੀ, ਸਿਖਲਾਈ ਸੰਸਥਾਵਾਂ ਇਕ ਫਰਵਰੀ ਤੋਂ ਖੋਲ੍ਹਣ ਦੀ ਮਨਜ਼ੂਰੀ ਹੈ।”

LEAVE A REPLY

Please enter your comment!
Please enter your name here