ਹਰਿਆਣਾ ਪੁਲਿਸ ‘ਚ ਨੌਕਰੀਆਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋਇਆ ਹੈ। ਹਰਿਆਣਾ ਪੁਲਿਸ ਨੇ ਵੱਖ-ਵੱਖ ਆਈ.ਟੀ. ਅਹੁਦਿਆਂ ਲਈ ਯੋਗ ਉਮੀਦਵਾਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਲਈ ਉਮੀਦਵਾਰ ਹਰਿਆਣਾ ਪੁਲਿਸ ਦੀ ਅਧਿਕਾਰਤ ਵੈੱਬਸਾਈਟ https://haryanapolice.gov.in/login ‘ਤੇ ਜਾ ਕੇ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹਨ ਅਤੇ ਪੂਰੀ ਜਾਣਕਾਰੀ ਲੈ ਸਕਦੇ ਹਨ। ਇਹ ਭਰਤੀ ਵੈੱਬ ਡਿਜ਼ਾਈਨਰ, ਨੈੱਟਵਰਕ ਇੰਜੀਨੀਅਰ, ਸੀਨੀਅਰ ਸਿਸਟਮ ਐਨਾਲਿਸਟ ਅਤੇ ਪ੍ਰੋਗਰਾਮਰ ਡਾਟਾ ਐਨਾਲਿਸਟ ਦੇ ਅਹੁਦਿਆਂ ‘ਤੇ ਕੀਤੀ ਜਾਣੀ ਹੈ। ਇਸ ਲਈ ਉਮੀਦਵਾਰਾਂ ਨੂੰ ਇੱਕ ਸਾਲ ਦੀ ਮਿਆਦ ਲਈ ਕੰਟਰੈਕਟ ‘ਤੇ ਰੱਖਿਆ ਜਾਵੇਗਾ। ਇਸ ਮਿਆਦ ਨੂੰ ਬਾਅਦ ਵਿਚ ਵਧਾਇਆ ਵੀ ਜਾ ਸਕਦਾ ਹੈ।
ਇਸ ਸੰਬੰਧੀ ਅਹੁਦਿਆਂ ਦਾ ਵੇਰਵਾ ਇਸ ਪ੍ਰਕਾਰ ਹੈ..
ਸੀਨੀਅਰ ਸਿਸਟਮ ਐਨਾਲਿਸਟ: 13 ਅਹੁਦੇ
ਪ੍ਰੋਗਰਾਮਰ ਡਾਟਾ ਐਨਾਲਿਸਟ: 8 ਅਹੁਦੇ
ਨੈੱਟਵਰਕ ਇੰਜੀਨੀਅਰ: 16 ਅਹੁਦੇ
ਵੈੱਬ ਡਿਜ਼ਾਈਨਰ: 8 ਅਹੁਦੇ
ਕੁੱਲ : 45 ਅਹੁਦੇ
ਇਸ ਲਈ ਚੋਣ ਪ੍ਰਕਿਰਿਆ
ਇਸ ਲਈ ਉਮੀਦਵਾਰਾਂ ਦੀ ਚੋਣ ਵਾਕ-ਇਨ ਇੰਟਰਵਿਊ ਵਿਚ ਪ੍ਰਦਰਸ਼ਨ ਦੇ ਆਧਾਰ ‘ਤੇ ਕੀਤੀ ਜਾਵੇਗੀ। ਇੰਟਰਵਿਊ ਸਟੇਟ ਕ੍ਰਾਈਮ ਬ੍ਰਾਂਚ, ਹਰਿਆਣਾ ਹੈੱਡਕੁਆਰਟਰ, ਮੋਗੀਨੰਦ, ਪੰਚਕੂਲਾ ਵਿਖੇ ਕੀਤੀ ਜਾਵੇਗੀ। ਇੰਟਰਵਿਊ ਵਿਚ ਹਾਜ਼ਰ ਹੋਣ ਲਈ ਉਮੀਦਵਾਰਾਂ ਨੂੰ ਡੀਏ ਜਾਂ ਯਾਤਰਾ ਭੱਤਾ ਵੀ ਦਿੱਤਾ ਜਾਵੇਗਾ। ਚੁਣੇ ਗਏ ਉਮੀਦਵਾਰਾਂ ਨੂੰ ਸਾਈਬਰ ਫੋਰੈਂਸਿਕ ਲੈਬਾਰਟਰੀ ਪੰਚਕੂਲਾ, ਜਾਂ ਸਾਈਬਰ ਪੁਲਸ ਸਟੇਸ਼ਨ ਪੰਚਕੂਲਾ ਵਿਖੇ ਤਾਇਨਾਤ ਕੀਤਾ ਜਾਵੇਗਾ। ਉਮੀਦਵਾਰਾਂ ਨੂੰ ਹਰਿਆਣਾ ਦੇ ਅੰਦਰ ਕਿਸੇ ਹੋਰ ਥਾਂ ‘ਤੇ ਵੀ ਤਾਇਨਾਤ ਕੀਤਾ ਜਾ ਸਕਦਾ ਹੈ।
ਉਮਰ ਹੱਦ
ਇਸ ‘ਚ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਸਾਲ ਤੋਂ ਵੱਧ ਅਤੇ 42 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਗੂਗਲ ਫਾਰਮ ਰਾਹੀਂ ਅਪਲਾਈ ਕਰ ਸਕਣਗੇ, ਜਿਸ ਦਾ ਲਿੰਕ ਅਧਿਕਾਰਤ ਵੈੱਬਸਾਈਟ ‘ਤੇ ਉਪਲੱਬਧ ਹੈ। ਇਸ ਤੋਂ ਇਲਾਵਾ, ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਵਿਚ ਉਪਲਬਧ ਥ੍ਰ ਕੋਡ ਨੂੰ ਸਕੈਨ ਕਰਕੇ ਅਰਜ਼ੀ ਫਾਰਮ ਭਰ ਸਕਦੇ ਹਨ। ਉਮੀਦਵਾਰਾਂ ਨੂੰ ਉਨ੍ਹਾਂ ਦੇ ਅਰਜ਼ੀ ਫਾਰਮ ਦੇ ਆਧਾਰ ‘ਤੇ ਵਾਕ-ਇਨ ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਜਾਵੇਗਾ। ਇੰਟਰਵਿਊ ਦੌਰਾਨ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਜਿਵੇਂ ਮਾਸਕ ਪਹਿਨਣ ਅਤੇ ਹੋਰ ਉਪਾਵਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ।