ਸੰਯੁਕਤ ਰਾਸ਼ਟਰ ਮਹਾਸਭਾ ਨੇ ਭਾਰਤ ਵੱਲੋਂ ਸ਼ੁਰੂ ਕੀਤੀ ਗਈ ਪਹਿਲਕਦਮੀ ਇੰਟਰਨੈਸ਼ਨਲ ਸੋਲਰ ਅਲਾਇੰਸ (ISA) ਨੂੰ ਆਬਜ਼ਰਵਰ ਦਾ ਦਰਜਾ ਦਿੱਤਾ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੁਮੂਰਤੀ ਨੇ ਇਸ ਨੂੰ ਇਤਿਹਾਸਕ ਫ਼ੈਸਲਾ ਕਰਾਰ ਦਿੱਤਾ ਅਤੇ ਕਿਹਾ ਕਿ ਆਈ.ਐੱਸ.ਏ. ਸਕਾਰਾਤਮਕ ਗਲੋਬਲ ਜਲਵਾਯੂ ਕਾਰਵਾਈ ਦੀ ਇਕ ਉਦਾਹਰਣ ਬਣ ਗਿਆ ਹੈ।
Historic decision by UN General Assembly today to grant Observer Status to International Solar Alliance
In 6 years, @isolaralliance has become example of positive global climate action through partnerships to benefit global energy growth & development
Thank all Member States 🙏 pic.twitter.com/2bO4EaesnH
— PR/Amb T S Tirumurti (@ambtstirumurti) December 10, 2021
ਸ਼੍ਰੀ ਤਿਰੁਮੂਰਤੀ ਨੇ ਟਵੀਟ ਕੀਤਾ, ‘ਅੰਤਰਰਾਸ਼ਟਰੀ ਸੋਲਰ ਅਲਾਇੰਸ ਨੂੰ ਆਬਜ਼ਰਵਰ ਦਾ ਦਰਜਾ ਦੇਣ ਲਈ ਸੰਯੁਕਤ ਰਾਸ਼ਟਰ ਮਹਾਸਭਾ ਦਾ ਫ਼ੈਸਲਾ ਇਤਿਹਾਸਕ। 6 ਸਾਲਾਂ ਵਿਚ ISA ਵਿਸ਼ਵ ਊਰਜਾ ਵਾਧਾ ਅਤੇ ਵਿਕਾਸ ਨੂੰ ਲਾਭ ਪਹੁੰਚਾਉਣ ਲਈ ਸਾਂਝੇਦਾਰੀ ਰਾਹੀਂ ਸਕਾਰਾਤਮਕ ਗਲੋਬਲ ਜਲਵਾਯੂ ਕਾਰਵਾਈ ਦੀ ਇਕ ਉਦਾਹਰਨ ਬਣ ਗਿਆ ਹੈ। ਸਾਰੇ ਮੈਂਬਰ ਦੇਸ਼ਾਂ ਦਾ ਧੰਨਵਾਦ।’
ਜਿੱਤ ਤੇ ਘਰ ਵਾਪਸੀ ਦੇ ਐਲਾਨ ਤੋਂ ਬਾਅਦ ਫਿਰ ਸਜੀ ਸਿੰਘੂ ਦੀ ਸਟੇਜ, ਗਦ ਗਦ ਕਰ ਉੱਠੇ ਕਿਸਾਨ, ਦੇਖੋ Live। On Air
ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਅਤੇ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਆਈ.ਐੱਸ.ਏ. ਨੂੰ ਆਬਜ਼ਰਵਰ ਦਾ ਦਰਜਾ ਦਿੱਤੇ ਜਾਣ ਲਈ ਵਧਾਈ ਦਿੱਤੀ ਹੈ। ਵਰਣਨਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਤਤਕਾਲੀ ਰਾਸ਼ਟਰਪਤੀ ਫਰਾਂਸੁਵਾ ਓਲਾਂਦ ਨੇ ਨਵੰਬਰ-2015 ਵਿਚ ਪੈਰਿਸ ਵਿਚ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ (ਸੀ.ਓ.ਪੀ.-21) ਦੇ 21ਵੇਂ ਸੈਸ਼ਨ ਵਿਚ ਆਈ.ਐੱਸ.ਏ. ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਸੀ।