ਸਰਦੀਆਂ ਦੇ ਮੌਸਮ ‘ਚ ਸਿਹਤ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਸੰਤਰੇ ਦਾ ਜੂਸ ਹੁੰਦਾ ਹੈ। ਸੰਤਰੇ ਦਾ ਜੂਸ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸੰਤਰੇ ਦੇ ਜੂਸ ’ਚ ਵਿਟਾਮਿਨ-ਸੀ ਹੁੰਦਾ ਹੈ, ਜੋ ਸਰਦੀ, ਖੰਘ ਅਤੇ ਫਲੂ ਵਰਗੇ ਲੱਛਣਾਂ ਨੂੰ ਘੱਟ ਕਰਨ ‘ਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ’ਚ ਫੋਲਿਕ ਐਸਿਡ, ਕੈਲਸ਼ੀਅਮ, ਪ੍ਰੋਟੀਨ, ਲੋਹਾ, ਕਾਰਬੋਹਾਈਡ੍ਰੇਟਸ ਅਤੇ ਗੰਧਕ ਆਦਿ ਭਰਪੂਰ ਮਾਤਰਾ ‘ਚ ਮਿਲਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਸੰਤਰੇ ਦਾ ਜੂਸ ਪੀਣ ਨਾਲ ਹੋਣ ਵਾਲੇ ਫ਼ਾਇਦੇ ਦੇ ਬਾਰੇ ਦੱਸਣ ਜਾ ਰਹੇ ਹਾਂ….
ਦਿਲ ਦੀ ਬੀਮਾਰੀ
ਜੇਕਰ ਤੁਹਾਨੂੰ ਦਿਲ ਨਾਲ ਸਬੰਧਿਤ ਕੋਈ ਬੀਮਾਰੀ ਹੈ ਤਾਂ ਤੁਹਾਨੂੰ ਸੰਤਰੇ ਦਾ ਜੂਸ ਪੀਣਾ ਚਾਹੀਦਾ ਹੈ। ਲੋੜੀਂਦੇ ਤੱਤਾਂ ਨਾਲ ਭਰਪੂਰ ਸੰਤਰੇ ਦਾ ਜੂਸ ਦਿਲ ਦੀਆਂ ਬੀਮਾਰੀਆਂ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।
ਬਲੱਡ ਸ਼ੂਗਰ ਨੂੰ ਕੰਟਰੋਲ
ਸੰਤਰੇ ਦੇ ਜੂਸ ’ਚ ਫਾਈਬਰ, ਵਿਟਾਮਿਨ, ਆਇਰਨ, ਕੈਲਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜਿਸ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ’ਚ ਕੀਤਾ ਜਾ ਸਕਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਖੁਰਾਕ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਇਮਿਊਨ ਸਿਸਟਮ
ਸੰਤਰੇ ਦੇ ਜੂਸ ’ਚ ਵਿਟਾਮਿਨ-ਸੀ ਭਰਪੂਰ ਮਾਤਰਾ ’ਚ ਹੁੰਦਾ ਹੈ, ਜੋ ਐਂਟੀ-ਆਕਸੀਡੈਂਟ ਵਜੋਂ ਕੰਮ ਕਰਦਾ ਹੈ। ਵਿਟਾਮਿਨ-ਸੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ‘ਚ ਸਰਗਰਮ ਭੂਮਿਕਾ ਅਦਾ ਕਰ ਸਕਦਾ ਹੈ। ਇਸ ਨਾਲ ਸਰੀਰ ਨੂੰ ਬੀਮਾਰੀਆਂ ਘੱਟ ਹੁੰਦੀਆਂ ਹਨ।
ਭਾਰ ਘੱਟ ਹੋ ਸਕਦਾ ਹੈ
ਸੰਤਰੇ ਦਾ ਜੂਸ ਭਾਰ ਵੀ ਘਟਾਉਂਦਾ ਹੈ।ਖੋਜਕਰਤਾਵਾਂ ਤੋਂ ਪਤਾ ਲੱਗਾ ਕਿ ਦਿਨ ‘ਚ ਢਾਈ ਗਲਾਸ ਸੰਤਰੇ ਦਾ ਜੂਸ ਪੀਣ ਨਾਲ ਮੋਟਾਪਾ ਘੱਟ ਹੋ ਸਕਦਾ ਹੈ।
ਕਾਮ ਅਤੇ ਖੰਘ
ਸੰਤਰੇ ’ਚ ਪਾਇਆ ਜਾਣ ਵਾਲਾ ਵਿਟਾਮਿਨ-ਸੀ ਜ਼ੁਕਾਮ, ਖੰਘ ਅਤੇ ਫਲੂ ਵਰਗੇ ਲੱਛਣਾਂ ਨੂੰ ਘਟਾਉਣ ‘ਚ ਮਦਦ ਕਰਦਾ ਹੈ। ਸੰਤਰੇ ਦਾ ਰਸ ਨਾ ਸਿਰਫ਼ ਠੰਡੇ ਅਤੇ ਫਲੂ ਵਰਗੇ ਲੱਛਣਾਂ ਤੋਂ ਬਚਾਵੇਗਾ ਸਗੋਂ ਤੁਹਾਨੂੰ ਲਾਗ ਦੇ ਬਹੁਤ ਸਾਰੇ ਖ਼ਤਰਿਆਂ ਤੋਂ ਵੀ ਦੂਰ ਰੱਖਣ ‘ਚ ਸਹਾਇਤਾ ਕਰੇਗਾ।
ਚਿਹਰੇ ਦੀ ਚਮੜੀ ਲਈ ਫ਼ਾਇਦੇਮੰਦ
ਪੌਸ਼ਟਿਕ ਅਤੇ ਔਸ਼ਦੀ ਗੁਣਾਂ ਨਾਲ ਭਰਪੂਰ ਸੰਤਰੇ ਦਾ ਜੂਸ ਸਿਹਤ ਦੇ ਨਾਲ ਚਿਹਰੇ ਦੀ ਚਮੜੀ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਇਹ ਮਰੀ ਹੋਈ ਚਮੜੀ ਦੇ ਸੈੱਲਜ਼ ਨੂੰ ਸਾਫ ਕਰਕੇ ਨਵੀਂ ਚਮੜੀ ਬਣਾਉਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਚਮੜੀ ਡੂੰਘਾਈ ਤੋਂ ਪੋਸ਼ਿਤ ਹੋਣ ਦੇ ਨਾਲ-ਨਾਲ ਸਾਫ, ਨਿਖ਼ਰੀ ਅਤੇ ਜਵਾਨ ਦਿਖਾਈ ਦਿੰਦੀ ਹੈ।