ਪੰਜਾਬ ‘ਚ ਸੰਗਰੂਰ ਜ਼ਿਮਨੀ ਚੋਣ ਲਈ 23 ਜੂਨ ਨੂੰ ਹੋਈ ਵੋਟਿੰਗ ਦੀ ਗਿਣਤੀ ਅੱਜ 8 ਵਜੇ ਸ਼ੁਰੂ ਹੋ ਗਈ ਹੈ। ਵੋਟਾਂ ਦੀ ਗਿਣਤੀ ਜਾਰੀ ਹੈ। ਇਹ ਸੀਟ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਸਦ ਮੈਂਬਰ ਵਜੋਂ ਅਸਤੀਫਾ ਦੇਣ ਪਿੱਛੋਂ ਖਾਲੀ ਹੋਈ ਸੀ।
ਸਿਮਰਨਜੀਤ ਸਿੰਘ ਮਾਨ ਤੇ ਗੁਰਮੇਲ ਸਿੰਘ ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ। ਗੁਰਮੇਲ ਸਿੰਘ ਨੂੰ 792 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਸ ਤੋਂ ਪਹਿਲਾਂ ਸ਼ੁਰੂਆਤੀ ਰੁਝਾਨਾਂ ‘ਚ ਸਿਮਰਨਜੀਤ ਸਿੰਘ ਮਾਨ ਅੱਗੇ ਸਨ। ਨਵੇਂ ਰੁਝਾਨਾਂ ‘ਚ ਗੁਰਮੇਲ ਸਿੰਘ ਨੂੰ 1,21,510, ਕੇਵਲ ਢਿੱਲੋਂ 30,411 ਦਲਬੀਰ ਗੋਲਡੀ 38,575 ਕਮਲਦੀਪ ਕੌਰ 21,783 ਤੇ ਸਿਮਰਨਜੀਤ ਸਿੰਘ ਮਾਨ 1,24,420 ਵੋਟਾਂ ਮਿਲੀਆਂ ਹਨ। ਕਰੀਬ 4 ਲੱਖ ਵੋਟਾਂ ਦੀ ਗਿਣਤੀ ਅਜੇ ਬਾਕੀ ਹੈ।