ਸ੍ਰੀ ਚਮਕੌਰ ਸਾਹਿਬ ਵਿਖੇ ਅੱਜ ਤੋਂ ਸੈਲਾਨੀਆਂ ਲਈ ਖੁੱਲ੍ਹਿਆ ਦਾਸਤਾਨ-ਏ-ਸ਼ਹਾਦਤ, ਇੰਝ ਕਰ ਸਕੋਗੇ ਦਰਸ਼ਨ

0
146

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੇ ਦਾਸਤਾਨ-ਏ -ਸ਼ਹਾਦਤ ਦਾ ਬੀਤੇ ਦਿਨੀਂ ਉਦਘਾਟਨ ਕੀਤਾ ਗਿਆ ਸੀ। ਇਸ ਦੇ ਉਦਘਾਟਨ ਤੋਂ ਬਾਅਦ ਅੱਜ ਤੋਂ ਆਮ ਸੈਲਾਨੀਆਂ ਲਈ ਅਤਿ ਆਧੁਨਿਕ ਤਕਨੀਕਾਂ ਦੇ ਨਾਲ ਤਿਆਰ ਕੀਤਾ ਗਿਆ ਦਾਸਤਾਨ- ਏ- ਸ਼ਹਾਦਤ ਆਮ ਸੈਲਾਨੀਆਂ ਦੇ ਲਈ ਖੋਲ੍ਹ ਦਿੱਤਾ ਗਿਆ ਹੈ।

ਇਸ ਸੰਬੰਧੀ ਮਹਿਕਮੇ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਜੀ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ਼ ਮੁੱਖ ਸਕੱਤਰ ਸੈਰ-ਸਪਾਟਾ ’ਤੇ ਸੱਭਿਆਚਾਰਕ ਮਹਿਕਮਾ ਸੰਜੈ ਕੁਮਾਰ ਅਤੇ ਡਾਇਰੈਕਟਰ ਕੰਵਲਪ੍ਰੀਤ ਕੌਰ ਬਰਾੜ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੋਮਵਾਰ ਸਵੇਰੇ 10 ਵਜੇ ਤੋਂ ਦਾਸਤਾਨ-ਏ- ਸ਼ਹਾਦਤ ਨੂੰ ਆਮ ਸੈਲਾਨੀਆਂ ਦੇ ਲਈ ਖੋਲ੍ਹਿਆ ਜਾ ਰਿਹਾ ਹੈ। ਇਥੇ ਆਉਣ ਵਾਲੇ ਸੈਲਾਨੀਆਂ ਨੂੰ 40-40 ਦੇ ਗਰੁੱਪਾਂ ਨੂੰ 11 ਗੈਲਰੀਆਂ ਵਿਖਾਈਆਂ ਜਾਣਗੀਆਂ।ਇਸ ਦੇ ਨਾਲ ਹੀ ਇੱਕ ਸਮੇਂ ਵਿੱਚ ਦਾਸਤਾਨ-ਏ-ਸ਼ਹਾਦਤ ਨੂੰ 440 ਸੈਲਾਨੀ ਵੇਖ ਸਕਣਗੇ।

ਸ੍ਰੀ ਚਮਕੌਰ ਸਾਹਿਬ ਵਿਖੇ ਤਿਆਰ ਕੀਤੇ ਗਏ ਦਾਸਤਾਨ-ਏ-ਸ਼ਹਾਦਤ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਬਣੇ ਵਿਰਾਸਤ-ਏ-ਖਾਲਸਾ ਦੇ ਨਾਲ ਮਿਲਾ ਕੇ ਵੇਖਿਆ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਇਸ ਵਿਸ਼ਾਲ ਮਿਊਜ਼ੀਅਮ ਦੇ ਬਣਨ ਤੋਂ ਬਾਅਦ ਇਤਿਹਾਸਕ ਧਰਤੀ ਸ੍ਰੀ ਚਮਕੌਰ ਸਾਹਿਬ ਵਿਖੇ ਦਰਸ਼ਨਾਰਥੀਆਂ ਦੀ ਆਮਦ ਵਿੱਚ ਕਾਫੀ ਵਾਧਾ ਹੋਵੇਗਾ, ਜੋ ਸਥਾਨਕ ਲੋਕਾਂ ਲਈ ਵਪਾਰਕ ਵਸੀਲੇ ਵੀ ਪੈਦਾ ਕਰੇਗਾ।

LEAVE A REPLY

Please enter your comment!
Please enter your name here