ਚੰਡੀਗੜ੍ਹ : ਬੀਬੀ ਹਰਸਿਮਰਤ ਕੌਰ ਬਾਦਲ (Bibi Harsimrat Kaur Badal) ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਭਾਰਤ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ‘ਭਾਰਤ ਸਰਕਾਰ ਰਾਜਧਾਨੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ (Guru Tegh Bahadur Ji) ਦੇ ਨਾਮ ‘ਤੇ ਇੱਕ ਵਿਦਿਅਕ ਸੰਸਥਾ (Educational institution) ਸਥਾਪਤ ਕਰਨ। ਨਾਲ ਹੀ, ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਬਦਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਹਵਾਈ ਅੱਡਾ (Guru Tegh Bahadur Ji Airport) ਰੱਖਿਆ ਜਾਵੇ। ਇਹ ਭਾਰਤ ਦੇ ਧਾਰਮਿਕ ਸਹਿਣਸ਼ੀਲਤਾ ਦੇ ਸੰਦੇਸ਼ ਨੂੰ ਵਿਸ਼ਵ ਭਰ ਵਿੱਚ ਪਹੁੰਚਾਉਣ ਲਈ ਇੱਕ ਉੱਤਮ ਸੰਕੇਤ ਹੋਵੇਗਾ।
ਲੱਖਾ ਸਿਧਾਣਾ ਦੀ ਸਪੋਰਟ ‘ਚ ਖੜਿਆ ਮੁੱਛ-ਫੁਟ ਮੁੰਡਾ, “ਪੰਜਾਬ ਇਕੱਠਾ ਕਰਨਾ ਖਿਡਾਉਣਾ ਨੀ” | On Air
ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸ਼ਹੀਦੀ ਦਿਵਸ ਅੱਜ ਪੂਰੇ ਵਿਸ਼ਵ ‘ਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਵਲੋਂ ਗੁਰੂਘਰਾਂ ਵਿੱਚ ਆਪਣੀ ਹਾਜ਼ਰੀ ਲਵਾ ਰਹੀਆਂ ਹਨ। ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਵਸ ਮੌਕੇ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ।
I urge @mygovindia to establish an Edu institution in the name of Guru Tegh Bahadur Ji in the Capital. Also, rename the Int’l airport at Delhi as Sri Guru Tegh Bahadur Ji Airport. It’ll be a noble gesture to convey India’s message of religious tolerance across the world.2/2
— Harsimrat Kaur Badal (@HarsimratBadal_) December 8, 2021