ਅੱਜ ਲੋਕ ਸਭਾ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੀਬੀਐਸਈ ਪ੍ਰੀਖਿਆਵਾਂ ਵਿੱਚ ਕਥਿਤ ਤੌਰ ’ਤੇ ਪੁੱਛੀ ਗਈ ਇਤਰਾਜ਼ਯੋਗ ਸਮੱਗਰੀ ਨੂੰ ਲੈ ਕੇ ਸਵਾਲ ਉਠਾਏ। ਇਸ ਦੇ ਨਾਲ ਹੀ ਇਸ ਸਮੱਗਰੀ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ।
ਇਹ ਸੀ ਸਿੰਘੂ ‘ਤੇ ਬਣਿਆ ਕਿਸਾਨਾਂ ਦਾ ਹਸਪਤਾਲ, ਹਰ ਰੋਜ਼ ਇਥੇ ਹੀ ਹੁੰਦਾ ਸੀ ਬਿਮਾਰ ਕਿਸਾਨਾਂ ਦਾ ਇਲਾਜ
ਉਨ੍ਹਾਂ ਨੇ ਕਿਹਾ ਕਿ ਸਿੱਖਿਆ ਮੰਤਰਾਲੇ ਨੂੰ ਤੁਰੰਤ ਇਸ ਦੀ ਸਮੀਖਿਆ ਕਰਨੀ ਚਾਹੀਦੀ ਹੈ, ਅਤੇ ਮੁਆਫੀ ਮੰਗਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕਰਕੇ ਇਸ ਮੁੱਦੇ ਨੂੰ ਲੈ ਕੇ ਆਰਐੱਸਐੱਸ ਅਤੇ ਭਾਜਪਾ ‘ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਦੇ ਮਨੋਬਲ ਅਤੇ ਭਵਿੱਖ ਨੂੰ ਕੁਚਲਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
ਪੰਜਾਬ ਕਾਂਗਰਸ ਦੇ ਕਿਹੜੇ 4 ਲੀਡਰ ‘ਆਪ’ ‘ਚ ਜਾਣਾ ਚਾਹੁੰਦੇ ਨੇ ? ਰਾਘਵ ਚੱਢਾ ਨੇ ਕੀਤਾ ਵੱਡਾ ਖੁਲਾਸਾ
ਇਸ ਤੋਂ ਇਲਾਵਾ ਪ੍ਰਿਯੰਕਾ ਗਾਂਧੀ ਨੇ ਵੀ ਇਸ ਮੁੱਦੇ ‘ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ – ਅਵਿਸ਼ਵਾਸ਼ਯੋਗ! ਕੀ ਅਸੀਂ ਸੱਚਮੁੱਚ ਬੱਚਿਆਂ ਨੂੰ ਇਹ ਡਰਾਈਵ ਸਿਖਾ ਰਹੇ ਹਾਂ? ਉਨ੍ਹਾਂ ਨੇ ਕਿਹਾ ਕਿ ਸਪੱਸ਼ਟ ਹੈ ਕਿ ਭਾਜਪਾ ਸਰਕਾਰ ਅਜਿਹੇ ਵਿਚਾਰਾਂ ਦਾ ਸਮਰਥਨ ਕਰਦੀ ਹੈ।
Unbelievable! Are we really teaching children this drivel?
Clearly the BJP Government endorses these retrograde views on women, why else would they feature in the CBSE curriculum? @cbseindia29 @narendramodi?? pic.twitter.com/5NZyPUzWxz
— Priyanka Gandhi Vadra (@priyankagandhi) December 13, 2021