ਸੂਫੀ ਗਾਇਕ ਮਨਮੀਤ ਸਿੰਘ ਦੀ ਹੋਈ ਮੌਤ, ਝੀਲ ‘ਚੋਂ ਲਾਸ਼ ਹੋਈ ਬਰਾਮਦ

0
84

ਧਰਮਸ਼ਾਲਾ : ਸੂਫੀ ਗਾਇਕ ਮਨਮੀਤ ਸਿੰਘ ਦੀ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਸੂਫੀ ਗਾਇਕ ਮਨਮੀਤ ਸਿੰਘ ਦੀ ਲਾਸ਼ ਹਿਮਚਾਲ ਪ੍ਰਦੇਸ਼ ਦੇ ਕਰੇਰੀ ਝੀਲ ਵਿੱਚੋਂ ਮਿਲੀ ਹੈ। ਧਰਮਸ਼ਾਲਾ ਵਿੱਚ ਸੋਮਵਾਰ ਨੂੰ ਬੱਦਲ ਫਟਣ ਤੋਂ ਬਾਅਦ ਉਹ ਲਾਪਤਾ ਸਨ। ਪਰ ਹੁਣ ਉਨ੍ਹਾਂ ਦੀ ਮ੍ਰਿਤਕ ਦੇਹ ਕਰੇਰੀ ਝੀਲ ਦੇ ਇੱਕ ਖੱਡੇ ਤੋਂ ਬਰਾਮਦ ਹੋਈ ਹੈ। ਬੱਦਲ ਫਟਣ ਤੋਂ ਬਾਅਦ ਉਹ ਪਾਣੀ ਵਹਾ ਵਿੱਚ ਵਹਿ ਗਏ ਸਨ ਤੇ ਹੁਣ ਉਨ੍ਹਾਂ ਦੀ ਲਾਸ਼ ਕਰੇਰੀ ਝੀਲ ਦੇ ਨੇੜੇ ਇੱਕ ਖੱਡੇ ਤੋਂ ਬਰਾਮਦ ਹੋਈ ਹੈ। ਮਨਮੀਤ , ਪੰਜਾਬ ਦੇ ਛੇਹਰਟਾ ਦੀ ਰਹਿਣ ਵਾਲਾ ਸੀ।

ਜਾਣਕਾਰੀ ਅਨੁਸਾਰ ਸੂਫੀ ਗਾਇਕ ਮਨਮੀਤ ਸਿੰਘ ਜੋ ‘ਦੁਨੀਆਦਾਰੀ’ ਗਾਣੇ ਨਾਲ ਮਸ਼ਹੂਰ ਹੋਇਆ ਸੀ, ਸ਼ਨੀਵਾਰ ਨੂੰ ਆਪਣੇ ਭਰਾ ਕਰਨਪਾਲ ਉਰਫ ਕੇਪੀ ਅਤੇ ਦੋਸਤਾਂ ਨਾਲ ਧਰਮਸ਼ਾਲਾ ਦੇਖਣ ਆਇਆ ਹੋਇਆ ਸੀ। ਇਹ ਸਾਰੇ ਧਰਮਸ਼ਾਲਾ ਤੋਂ ਕਰੀਰੀ ਝੀਲ ਲਈ ਗਏ ਹੋਏ ਸਨ। ਜਦੋਂ ਰਾਤ ਨੂੰ ਭਾਰੀ ਬਾਰਿਸ਼ ਹੋਈ, ਉਹ ਉੱਥੇ ਰੁੱਕ ਗਏ।ਜਾਣਕਾਰੀ ਅਨੁਸਾਰ ਮਨਮੀਤ ਸਿੰਘ ਇੱਕ ਟੋਏ ਨੂੰ ਪਾਰ ਕਰਦੇ ਸਮੇਂ ਪਾਣੀ ਵਿਚ ਡੁੱਬ ਗਏ।

ਇਸ ਸੰਬੰਧੀ ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਗਿਆ। ਐਸਪੀ ਕਾਂਗੜਾ ਵਿਮੁਕਤ ਰੰਜਨ ਨੇ ਦੱਸਿਆ ਕਿ ਅੰਮ੍ਰਿਤਸਰ ਦਾ ਵਸਨੀਕ ਮਨਮੀਤ ਸਿੰਘ ਦੀ ਕੈਰੀ ਝੀਲ ਨੇੜੇ ਲਾਪਤਾ ਹੋਣ ਦੀ ਖਬਰ ਮਿਲੀ ਹੈ। ਇਸ ਤੋਂ ਬਾਅਦ ਬਚਾਅ ਟੀਮ ਬਣਾ ਕੇ ਮਨਮੀਤ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮਨਮੀਤ ਸਿੰਘ ਦੀ ਲਾਸ਼ ਮੰਗਲਵਾਰ ਦੇਰ ਸ਼ਾਮ ਬਚਾਅ ਟੀਮ ਨੇ ਬਰਾਮਦ ਕੀਤੀ ਹੈ। ਬਚਾਅ ਟੀਮ ਵੱਲੋਂ ਲਾਸ਼ ਧਰਮਸ਼ਾਲਾ ਲਿਆਂਦੀ ਗਈ ਹੈ। ਸੁਦਰਸ਼ਨ ਸੁਕੇਟੀਆ, ਸੁਸ਼ੀਲ, ਸ਼ੁਭਕਰਨ, ਰਵੀ, ਰਮਨ ਅਤੇ ਸੰਨੀ ਅਤੇ ਰਾਹੁਲ ਨੇ ਲਾਸ਼ ਨੂੰ ਖੱਡੇ ਤੋਂ ਬਾਹਰ ਕੱਢਣ ਵਿਚ ਸਹਾਇਤਾ ਕੀਤੀ ਹੈ।

LEAVE A REPLY

Please enter your comment!
Please enter your name here