ਸੁਮੇਧ ਸੈਣੀ ਨੂੰ ਬਚਾਅ ਰਹੀ ਹੈ ਕਾਂਗਰਸ ਅਤੇ ਸਰਕਾਰੀ ਮਸ਼ੀਨਰੀ : ਪ੍ਰੋ.ਬਲਜਿੰਦਰ ਕੌਰ

0
85

ਸਾਬਕਾ ਡੀ.ਜੀ.ਪੀ ਲਈ ਜਾਣਬੁੱਝ ਕੇ ਕਾਨੂੰਨੀ ਘੇਰਾ ਮੋਕਲਾ ਕਰ ਰਹੇ ਹਨ ਵਿਜੀਲੈਂਸ ਬਿਊਰੋ ਅਤੇ ਐਡਵੋਕੇਟ ਜਨਰਲ ਦਫਤਰ

‘ਆਪ’ ਨੇ ਕੈਪਟਨ ਕੋਲੋਂ ਅਸਤੀਫਾ, ਵਿਜੀਲੈਂਸ ਚੀਫ ਅਤੇ ਏ.ਜੀ ਪੰਜਾਬ ਦੀ ਬਰਖਾਸਤਗੀ ਮੰਗੀ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਮਾਮਲੇ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਅਤੇ ਮੁੱਖ ਸਮੱਤਰ ਪੰਜਾਬ ਵਿੰਨੀ ਮਹਾਜਨ, ਵਿਜੀਲੈਂਸ ਚੀਫ ਡਾਇਰੈਕਟਰ ਬੀ.ਕੇ. ਉਪੱਲ ਅਤੇ ਐਡਵੋਕੇਟ ਜਨਰਲ ਪੰਜਾਬ ਅਤੁਲ ਨੰਦਾ ਨੂੰ ਤੁਰੰਤ ਅਹੁਦਿਆਂ ਤੋਂ ਹਟਾਉਣ ਦੀ ਮੰਗ ਕੀਤੀ ਹੈ। ਸ਼ੁੱਕਰਵਾਰ ਨੂੰ ਪਾਰਟੀ ਦਫਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ, ‘ਸੱਤਾਧਾਰੀ ਕਾਂਗਰਸ ਅਤੇ ਸਮੁੱਚੀ ਸਰਕਾਰੀ ਮਸੀਨਰੀ ਸੁਮੇਧ ਸੈਣੀ ਨੂੰ ਹਰ ਹੀਲੇ ਬਚਾਉਣ ‘ਤੇ ਲੱਗੀ ਹੋਈ ਹੈ। ਹਰੇਕ ਕੰਮ ‘ਚ ਅਣਗਿਣਤ ਚੋਰ- ਮੋਰੀਆਂ ਰੱਖ ਕੇ ਸੁਮੇਧ ਸੈਣੀ ਨੂੰ ਬਚ ਨਿਕਲਣ ਲਈ ‘ਸੁਰੱਖਿਅਤ ਲਾਂਘਾ’ ਦੇ ਦਿੱਤਾ ਜਾਂਦਾ ਹੈ।

ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਖੇਡੀ ਜਾ ਰਹੀ ਖੇਡ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਵਿਜੀਲੈਂਸ ਅਤੇ ਗ੍ਰਹਿ ਵਿਭਾਗ ਦੇ ਮੁਖੀ ਹਨ, ਸਮੇਤ ਮੁੱਖ ਸਕੱਤਰ ਪੰਜਾਬ, ਵਿਜੀਲੈਂਸ ਚੀਫ, ਗ੍ਰਹਿ ਸਕੱਤਰ ਅਤੇ ਐਡਵੋਕੇਟ ਜਨਰਲ ਪੰਜਾਬ ਸਾਮਲ ਹਨ, ਜਿੰਨ੍ਹਾਂ ਨੂੰ ਆਪਣੇ ਅਹੁਦਿਆਂ ‘ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ।’ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਬਾਦਲਾਂ ਦੇ ਕਦਮ ਚਿੰਨ੍ਹਾਂ ‘ਤੇ ਚਲਦਿਆਂ ਕੈਪਟਨ ਸਰਕਾਰ ਨੇ ਵੀ ਸੁਮੇਧ ਸੈਣੀ ਖਲਿਾਫ ਹਮੇਸਾ ਨਰਮੀ ਦਿਖਾਈ ਹੈ। ਬਰਗਾੜੀ ਅਤੇ ਬਹਿਬਲ ਕਲਾਂ ਕੇਸਾਂ ਸਮੇਤ ਸੁਮੇਧ ਸੈਣੀ ਖਲਿਾਫ ਕਦੇ ਵੀ ਠੋਸ ਤਰੀਕੇ ਨਾਲ ਕੇਸ ਨਹੀਂ ਬਣਾਇਆ ਗਿਆ, ਲੋਕਾਂ ਅਤੇ ਕਾਨੂੰਨ ਨੂੰ ਗੁੰਮਰਾਹ ਕਰਦਿਆਂ ਸਿਰਫ ਖਾਨਾਪੂਰਤੀ ਹੀ ਕੀਤੀ ਜਾਂਦੀ ਰਹੀ ਹੈ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ, ”ਬੇਅਦਬੀ ਅਤੇ ਬਹਿਬਲ ਕਲਾਂ ਸਮੇਤ ਸੁਮੇਧ ਸੈਣੀ ਖਲਿਾਫ ਜਿੰਨੇ ਵੀ ਨਵੇਂ- ਪੁਰਾਣੇ ਕੇਸ ਹਨ, ਜੇਕਰ ਸਰਕਾਰ ਨਿਰਪੱਖਤਾ ਅਤੇ ਠੋਸ ਇਰਾਦੇ ਨਾਲ ਕਾਰਵਾਈ ਕਰਦੀ ਤਾਂ ਸੁਮੇਧ ਸੈਣੀ ਕਦੋਂ ਦੇ ਸਲਾਖਾਂ ਪਿੱਛੇ ਹੁੰਦੇ। ਪ੍ਰੰਤੂ ਕੈਪਟਨ ਸਰਕਾਰ ਅਜਿਹਾ ਚਾਹੁੰਦੀ ਹੀ ਨਹੀਂ। ਸਾਡੇ ਇਹਨਾਂ ਦੋਸਾਂ ਦੀ ਪੁਸਟੀ ਸੱਤਾਧਾਰੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨੇ ਤਾਜਾ ਟਵੀਟ ਰਾਹੀਂ ਕਰ ਦਿੱਤੀ ਹੈ।” ਪ੍ਰੋ. ਬਲਜਿੰਦਰ ਕੌਰ ਨੇ ਸੱਤਾਧਾਰੀ ਕਾਂਗਰਸ ਕੋਲੋਂ ਸੁਮੇਧ ਸੈਣੀ ਖਲਿਾਫ ਸਾਰੇ ਨਵੇਂ- ਪੁਰਾਣੇ ਮਾਮਲਿਆਂ ‘ਚ ਸਖਤ ਅਤੇ ਸਿੱਕੇਬੰਦ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰੀ ਮਸੀਨਰੀ ਦੀ ਦੁਰਵਰਤੋਂ ਅਤੇ ਕਾਨੂੰਨੀ ਚੋਰ- ਮੋਰੀਆਂ ਰਾਹੀਂ ਅਜਿਹੇ ਬੇਹੱਦ ਗੰਭੀਰ ਅਤੇ ਸੰਵੇਦਨਸੀਲ ਮਾਮਲਿਆਂ ‘ਚੋਂ ਸੁਮੇਧ ਸੈਣੀ ਵਰਗਾ ਰਸੂਖਦਾਰ ਦੋਸੀ ਬਚ ਨਿਕਲਦਾ ਹੈ ਤਾਂ ਆਮ ਲੋਕਾਂ ਦੇ ਸਰਕਾਰੀ ਤੰਤਰ ਅਤੇ ਕਾਨੂੰਨੀ ਪ੍ਰਬੰਧਨ ਪ੍ਰਤੀ ਭਰੋਸੇ ਨੂੰ ਸੱਟ ਵੱਜਦੀ ਹੈ।

LEAVE A REPLY

Please enter your comment!
Please enter your name here