ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਅੰਮ੍ਰਿਤਸਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਾਡੀ ਟਰਾਂਸਪੋਰਟਰਾਂ ਲਈ ਇੱਕ ਮੈਨੀਫੈਸਟੋ ਹੈ। ਉਨ੍ਹਾਂ ਲਈ ਇੱਕ ਪਾਲਿਸੀ ਤਿਆਰ ਕੀਤੀ ਜਾ ਰਹੀ ਹੈ ਜੋ ਕਿ ਸਾਡੀ ਸਰਕਾਰ ਆਉਣ ‘ਤੇ ਲਾਗੂ ਕੀਤੀ ਜਾਵੇਗੀ। ਟਰਾਂਸਪੋਰਟਰਸ ਦਾ ਸਭ ਤੋਂ ਪਹਿਲਾਂ ਇੱਕ ਵੈੱਲਫੇਅਰ ਬੋਰਡ ਬਣਾਇਆ ਜਾਵੇਗਾ। ਬੋਰਡ ਵਿੱਚ ਆਟੋਰਿਕਸ਼ਾ, ਟੈਂਪੂ ਟਰੈਵਲਰ, ਚਾਰ ਪਹੀਆ ਵਾਹਨ, ਬੱਸ ਅਤੇ ਟਰੱਕ ਯੂਨੀਅਨਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ।
BIG BREAKING: BJP ਨਾਲ ਗੱਠਜੋੜ ਕਰਦਿਆਂ ਹੀ ਸੁਖਦੇਵ ਢੀਂਡਸਾ ਨੂੰ ਵੱਡਾ ਝਟਕਾ,ਬੀਰ ਦਵਿੰਦਰ ਸਿੰਘ ਨੇ ਛੱਡੀ ਪਾਰਟੀ
ਆਟੋ ਰਿਕਸ਼ਾ ਦੀ ਥਾਂ ਈ-ਰਿਕਸ਼ਾ ਚਲਾਏ ਜਾਣਗੇ। ਸਰਕਾਰ ਕਰੇਗੀ ਫਾਇਨਾਂਸ। ਸਾਲ ‘ਚ ਸਿਰਫ ਇੱਕ ਵਾਰੀ ਚੈੱਕ ਹੋਣਗੇ ਵ੍ਹੀਕਲਸ ਦੇ ਕਾਗਜ਼। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਟਰੱਕ ਯੂਨੀਅਨਾਂ ਮੁੜ ਤੋਂ ਬਹਾਲ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਕਾਇਆ ਟੈਕਸਾਂ ਲਈ ਵਨ ਟਾਇਮ ਸੇਟਲਮੈਂਟ ਸਕੀਮ ਲਿਆਵਾਂਗੇ। ਇਸ ਦੇ ਨਾਲ ਹੀ ਟ੍ਰਾਂਸਪੋਰਟਰਾਂ ਨੂੰ ਇੱਕ ਸਾਲ ਦੀ ਮਿਆਦ ਵਾਲਾ ਦਿੱਤਾ ਜਾਵੇਗਾ ਸਟਿਕਰ।
ਇਸ ਦੌਰਾਨ ਐਸ.ਡੀ.ਐਮਜ਼ ਦੀ ਅਗਵਾਈ ਵਿੱਚ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਕਮੇਟੀਆਂ ਵਿੱਚ ਟਰੱਕ ਅਪਰੇਟਰ ਅਤੇ ਵਪਾਰੀ ਮੈਂਬਰ ਹੋਣਗੇ ਜੋ ਕਿ ਐਸ.ਡੀ.ਐਮਜ਼ ਤੱਕ ਮਸਲਿਆਂ ਨੂੰ ਹੱਲ ਕਰਨਗੇ। ਇਸੇ ਤਰ੍ਹਾਂ ਐਸ.ਡੀ.ਐਮਜ਼ ਪਹਿਲ ਦੇ ਆਧਾਰ ‘ਤੇ ਮਸਲਿਆਂ ਨੂੰ ਹੱਲ ਕਰਨਗੇ।
ਦਿੱਲੀ ‘ਚ ਕਿਹੜੇ ਲੋਕਾਂ ਦਾ ਆਉਂਦੇ ਬਿੱਲ ?ਪੰਜਾਬ ‘ਚ ਵੀ ਇਹੀ ਚੱਲੇਗੀ ਸਕੀਮ…!ਲੋਕ ਖੁਸ਼ ਜਾਂ ਨਹੀਂ, ਹੁਣ ਲੱਗੂ ਪਤਾ
ਉਨ੍ਹਾਂ ਨੇ ਟਰੱਕ ਆਪਰੇਟਰ ਦੇ ਹਰੇਕ ਡਰਾਈਵਰ ਲਈ 10 ਲੱਖ ਰੁਪਏ ਦਾ ਬੀਮਾ ਕਵਰ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਡਰਾਈਵਰ ਦੀ ਕੁਦਰਤੀ ਮੌਤ ਜਾਂ ਦੁਰਘਟਨਾ ਵਿੱਚ ਮੌਤ ਹੋਣ ਦੀ ਸੂਰਤ ਵਿੱਚ ਮ੍ਰਿਤਕ ਦੇ ਵਾਰਸਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
“ਟਰਾਂਸਪੋਰਟਰ ਵੈਲਫੇਅਰ ਬੋਰਡ ਦਾ ਪ੍ਰਧਾਨ ਉਹ ਹੋਵੇਗਾ ਜਿਸ ਕੋਲ ਟਰਾਂਸਪੋਰਟ ਦਾ ਘੱਟੋ-ਘੱਟ 5 ਸਾਲ ਦਾ ਤਜ਼ਰਬਾ ਹੋਵੇਗਾ। ਬੋਰਡ ਟਰਾਂਸਪੋਰਟ ਯੂਨੀਅਨਾਂ ਦੇ ਸਾਰੇ ਮੁੱਦਿਆਂ ਦਾ ਹੱਲ ਕਰੇਗਾ।”