‘ਸੁਖਬੀਰ ਬਾਦਲ ਨੂੰ ਡਾਕਟਰੀ ਇਲਾਜ਼ ਦੀ ਹੈ ਲੋੜ’

0
113

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਪੰਜਾਬ ਦੇ ਕਿਸਾਨ ਜੋ ਕਿ ਸੰਯੁਕਤ ਮੋਰਚਾ ਹੈ, ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੁਖਬੀਰ ਸਿੰਘ ਕਹਿ ਰਹੇ ਹਨ ਕਿ ਸੰਯੁਕਤ ਮੋਰਚਾ ਨੇ ਇਸ ਤਰ੍ਹਾਂ ਦਾ ਕੋਈ ਬਿਆਨ ਜਾਰੀ ਨਹੀਂ ਕੀਤਾ ਕਿ ਰਾਜਨੀਤਕ ਪਾਰਟੀਆਂ ਦੀਆਂ ਰੈਲੀਆਂ ‘ਚ ਰੋਕ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕਾਫ਼ੀ ਹੈਰਾਨ ਹਾਂ ਕਿ ਸੁਖਬੀਰ ਬਾਦਲ ਕਦੇ ਆਮ ਆਦਮੀ ਨੂੰ ਕੋਸਦੇ ਹਨ, ਕਦੇ ਸੰਯੁਕਤ ਮੋਰਚੇ ਨੂੰ ਕੋਸਦੇ ਹਨ, ਕਦੇ ਕਿਸਾਨਾਂ ਨੂੰ ਦੋਸ਼ੀ ਮੰਨਦੇ ਹਨ।

ਚੀਮਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਸ ਤੋਂ ਸਾਫ਼ ਹੁੰਦਾ ਹੈ ਕਿ ਸੁਖਬੀਰ ਬਾਦਲ ਦਿਮਾਗੀ ਤੌਰ ਤੋਂ ਬਿਮਾਰ ਹਨ, ਉਨ੍ਹਾਂ ਨੂੰ ਡਾਕਟਰਾਂ ਦੇ ਇਲਾਜ਼ ਦੀ ਜ਼ਰੂਰਤ ਹੈ। ਪੰਜਾਬ ਦੇ ਲੋਕ ਪਿਛਲੇ 10 ਸਾਲ ਦਾ ਹਿਸਾਬ ਮੰਗ ਰਹੇ ਹਨ, ਉਹ ਪੁੱਛ ਰਹੇ ਹਨ ਕਿ ਪੰਜਾਬ ਦੇ ਕਿਸਾਨਾਂ ਨੇ ਕਿਉਂ ਖੁਦਕੁਸ਼ੀਆਂ ਕੀਤੀਆਂ, ਕਿਉਂ ਪੰਜਾਬ ‘ਚ ਕਰਜਾ ਚੜ੍ਹਿਆ, ਕਿਉਂ ਪੰਜਾਬ ‘ਚ ਨਸ਼ਿਆਂ ਦਾ ਵਪਾਰ ਹੋਇਆ। ਇਹ ਸਾਰੇ ਸਵਾਲ ਲਗਾਤਾਰ ਪੰਜਾਬ ਦੇ ਲੋਕ ਅਤੇ ਕਿਸਾਨ ਸੁਖਬੀਰ ਸਿੰਘ ਬਾਦਲ ਤੋਂ ਪੁੱਛ ਰਹੇ ਹਨ। ਇਸ ਬੌਖਲਾਹਟ ‘ਚ ਆ ਕੇ ਸੁਖਬੀਰ ਸਿੰਘ ਬਾਦਲ ਕਦੇ ਸੰਯੁਕਤ ਮੋਰਚਾ ਤੇ ਕਦੇ ਆਮ ਆਦਮੀ ਪਾਰਟੀ ਨੂੰ ਦੋਸ਼ੀ ਮੰਨਦੇ ਹਨ। ਇਹ ਸਾਰੀ ਗੱਲ ਝੂਠੀ ਹੈ, ਪੰਜਾਬ ਦੇ ਕਿਸਾਨ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦਾ ਵਿਰੋਧ ਕਰ ਰਹੇ ਹਨ।

LEAVE A REPLY

Please enter your comment!
Please enter your name here