ਸੁਖਜਿੰਦਰ ਸਿੰਘ ਰੰਧਾਵਾ ਅੱਜ ਨਾਮਜ਼ਦਗੀ ਭਰਨ ਤੋ ਪਹਿਲਾਂ ਆਪਣੇ ਜੱਦੀ ਪਿੰਡ ਦੇ ਗੁਰੁਦੁਆਰਾ ਜਥੇਦਾਰ ਸ਼ਹੀਦ ਭਾਈ ਲਛਮਣ ਸਿੰਘ ਜੀ ਪਿੰਡ ਧਾਰੋਵਾਲੀ ਵਿਖੇ ਨਤਮਸਤਕ ਹੋਏ ਤੇ ਉਸ ਤੋਂ ਬਾਅਦ ਦਫ਼ਤਰ ਉਪ ਮੰਡਲ ਮੈਜਿਸਟਰੇਟ ਵਿਖੇ ਪਹੁੰਚ ਕੇ ਨਾਮਜ਼ਦਗੀ ਦੇ ਕਾਗ਼ਜ਼ ਦਾਖਿਲ ਕੀਤੇ।
ਇਸਤੋਂ ਬਾਅਦ ਬਾਹਰ ਪੱਤਰਕਾਰ ਸਾਹਿਬਾਨਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਵਾਅਦਾ ਕੀਤਾ ਕਿ ਹਲਕੇ ‘ਚ ਅਤੇ ਪੰਜਾਬ ਚ ਮੁੜ ਕਾਂਗਰਸ ਸਰਕਾਰ ਬਣੇਗੀ ਤੇ ਪੰਜਾਬ ਨੂੰ ਸੁਨਹਿਰੇ ਬਦਲਾਵ ਵੱਲ ਪੂਰੇ ਜੋਰ ਨਾਲ ਲੈ ਕੇ ਜਾਵੇਗੀ।
ਇਸ ਤੋਂ ਇਲਾਵਾ ਅੱਜ ਰੰਧਾਵਾ ਨੇ ਆਪਣੇ ਹਲਕੇ ਡੇਰਾ ਬਾਬਾ ਨਾਨਕ ਦੇ ਪਿੰਡ ਮਸਤਕੋਟ ਵਿੱਖੇ Door to Door ਕੈਂਪੇਨ ਦੌਰਾਨ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਦੇ ਹੋਏ ਉਹਨਾਂ ਨਾਲ ਚੰਗਾ ਸਮਾਂ ਬਤੀਤ ਕੀਤਾ। ਇਸਦੇ ਨਾਲ ਹੀ ਕਈ ਮੁੱਦਿਆ ਉੱਤੇ ਵਿਚਾਰ ਵਟਾਂਦਰੇ ਕੀਤੇ।