ਸਿੱਖਿਆ ਵਿਭਾਗ ਵੱਲੋਂ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ ਕਿ ਜਿਸ ਸਕੂਲ ਵਿੱਚ 50 ਤੋ 90 ਵਿਦਿਆਰਥੀ ਪੜ੍ਹਦੇ ਹਨ ਉਸ ਸਕੂਲ ਵਿਚ ਹੈੱਡ ਟੀਚਰ ਨਿਯੁਕਤ ਕੀਤਾ ਜਾਵੇਗਾ ਅਤੇ ਜਿਸ ਸਕੂਲ ਵਿੱਚ 100 ਤੋਂ ਜ਼ਿਆਦਾ ਵਿਦਿਆਰਥੀ ਹੋਣਗੇ ਉਸ ਸਕੂਲ ਦੀ ਹੈੱਡ ਟੀਚਰ ਦਾ ਅਹੁਦਾ ਖਤਮ ਕਰ ਦਿੱਤਾ ਗਿਆ ਸੀ। ਜਿਸ ਦੇ ਤਹਿਤ ਹੁਣ ਨਾਭਾ ਬਲਾਕ ਦੇ ਪਿੰਡ ਮੈਹਸ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਡੇਢ ਸੌ ਤੋਂ ਜ਼ਿਆਦਾ ਵਿਦਿਆਰਥੀ ਪੜ੍ਹ ਰਹੇ ਹਨ ਅਤੇ ਹੁਣ ਸਿੱਖਿਆ ਵਿਭਾਗ ਵੱਲੋਂ ਹੈੱਡ ਅਧਿਆਪਕ ਬਲਜੀਤ ਕੌਰ ਦਾ ਤਬਾਦਲਾ ਕਰਨ ਤੇ ਸਕੂਲ ਦੇ ਛੋਟੇ ਛੋਟੇ ਵਿਦਿਆਰਥੀ ਵੱਲੋਂ ਸਕੂਲ ਨੂੰ ਤਾਲਾ ਜੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
Sachin ਦੇ ਬੱਲੇ ‘ਤੇ ਕੀ ਹੁੰਦਾ ਸੀ ?, Kejriwal ਤੋਂ ਇਲਾਵਾਂ ਹੋਰ ਕਿਸ ਨੂੰ ਪਤਾ ?
ਜਾਣਕਾਰੀ ਅਨੁਸਾਰ ਨਾਭਾ ਬਲਾਕ ਦੇ ਪਿੰਡ ਮਹਿਸ ਐਲੀਮੈਂਟਰੀ ਦੇ ਸਕੂਲ ਵਿੱਚ ਮਾਪਿਆਂ ਸਮੇਤ ਬੱਚਿਆਂ ਵੱਲੋਂ ਗੇਟ ਨੂੰ ਤਾਲਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਕੂਲ ਦੀ ਹੈੱਡ ਟੀਚਰ ਬਲਜੀਤ ਕੌਰ ਦੀ ਪ੍ਰਮੋਸ਼ਨ ਕਰ ਕੇ ਉਸ ਦੀ ਬਦਲੀ ਕਰ ਦਿੱਤੀ ਗਈ ਹੈ। ਜਿਸ ਦੇ ਰੋਸ ਵਜੋਂ ਸਕੂਲ ਦੇ ਵਿਦਿਆਰਥੀ ਅਤੇ ਸਕੂਲ ਦੇ ਮਾਪਿਆਂ ਵੱਲੋਂ ਸਕੂਲ ਦੇ ਗੇਟ ਨੂੰ ਤਾਲਾ ਲਗਾ ਕੇ ਬਾਹਰ ਹੀ ਰੋਸ ਪ੍ਰਦਰਸ਼ ਕਰਨ ਲੱਗ ਪਏ। ਕਈ ਬੱਚਿਆਂ ਨੇ ਰੋ ਰੋ ਕੇ ਬੁਰਾ ਹਾਲ ਕਰ ਲਿਆ। ਇਸ ਦੇ ਨਾਲ ਹੀ ਮੌਕੇ ਉੱਤੇ ਪਹੁੰਚੇ ਬਲਾਕ ਅਫ਼ਸਰ ਹੰਸਰਾਜ ਦੀ ਗੱਡੀ ਘੇਰ ਕੇ ਕਈ ਘੰਟੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਸਰਕਾਰ ਵੱਲੋਂ ਪੰਜਾਹ ਤੋਂ ਨੱਬੇ ਵਿਦਿਆਰਥੀਆਂ ਦੇ ਉੱਪਰ ਤਾਂ ਹੈੱਡ ਟੀਚਰ ਲਗਾ ਦਿੱਤੀ ਹੈ ਜਿੱਥੇ ਸੌ ਤੋਂ ਵੱਧ ਵਿਦਿਆਰਥੀ ਹਨ ਉਥੇ ਹੈੱਡ ਟੀਚਰ ਦਾ ਅਹੁਦਾ ਹੀ ਖਤਮ ਕਰ ਦਿੱਤਾ ਹੈ। ਪੂਰੇ ਪੰਜਾਬ ਵਿੱਚ 1900 ਤੋਂ ਜ਼ਿਆਦਾ ਹੈੱਡ ਟੀਚਰ ਦੀ ਪੋਸਟ ਹੀ ਖ਼ਤਮ ਕਰ ਦਿੱਤੀ ਹੈ ਅਤੇ ਪਟਿਆਲਾ ਜ਼ਿਲ੍ਹੇ ਵਿੱਚ 193 ਹੈੱਡ ਟੀਚਰਾਂ ਦੀਆਂ ਪੋਸਟਾਂ ਵੀ ਖ਼ਤਮ ਕਰ ਦਿੱਤੀਆਂ ਹਨ।
ਦੀਪ ਸਿੱਧੂ ਨੇ ਮੋਰਚਾ ਫਤਿਹ ਹੋਣ ‘ਤੇ ਸੰਤ ਭਿੰਡਰਾਂਵਾਲਿਆਂ ਦੇ ਅਸਥਾਨ ‘ਤੇ ਨਤਮਸਤਕ ਹੋ ਕੀਤਾ ਸ਼ੁਕਰਾਨਾ
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਮਾਪਿਆਂ ਨੇ ਕਿਹਾ ਕਿ ਇਸ ਸਕੂਲ ਵਿਚ ਹੀ ਹੈੱਡ ਟੀਚਰ ਬਲਜੀਤ ਕੌਰ ਨੂੰ ਅਸੀਂ ਰੱਖਣਾ ਚਾਹੁੰਦੇ ਹਾਂ । ਹੁਣ ਇਸ ਦੀ ਪ੍ਰਮੋਸ਼ਨ ਕਰ ਕੇ ਇਸ ਨੂੰ ਹੋਰ ਜਗ੍ਹਾ ਤੇ ਬਦਲ ਦਿੱਤਾ ਗਿਆ ਹੈ ਤੇ ਜੋ ਬਿਲਕੁਲ ਬਰਦਾਸ਼ਤ ਨਹੀਂ ਹੈ। ਵਿਦਿਆਰਥੀਆਂ ਅਤੇ ਮਾਪਿਆਂ ਨੇ ਕਿਹਾ ਕਿ ਜਦੋਂ ਤਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਉਹ ਤਕ ਸਕੂਲ ਨਹੀਂ ਲੱਗਣ ਦਿੱਤਾ ਜਾਵੇਗਾ ਤੇ ਉਹ ਸਕੂਲ ਨੂੰ ਇਸੇ ਤਰ੍ਹਾਂ ਬੰਦ ਰੱਖਣਗੇ।
RSS ਨੂੰ ਸਿੱਧਾ ਹੋ ਗਿਆ PDFA ਦਾ ਪ੍ਰਧਾਨ,ਵਲੈਤੀ ਗਾਵਾਂ ਨੂੰ ਡੱਕ ਦਿਓ ਫੇਰ ਬੁੱਚੜਖਾਨੇ ‘ਚ, ਇੰਝ ਬਣਨਗੇ ਕਰੋੜਾਂ ਰੁਪਏ?
ਇਸ ਮੌਕੇ ਸਕੂਲ ਦੇ ਅਧਿਆਪਕ ਅਤੇ ਹੈੱਡ ਟੀਚਰ ਬਲਜੀਤ ਕੌਰ ਨੇ ਕਿਹਾ ਕਿ ਮੈਂ ਤਾਂ ਆਪ ਹੀ ਇੱਥੇ ਸਕੂਲ ਵਿਚ ਬੱਚਿਆਂ ਦੀ ਸੇਵਾ ਕਰਨਾ ਚਾਹੁੰਦੀ ਹਾਂ। ਮੈਂ ਤੇ ਲੰਬੇ ਸਮੇਂ ਤੋਂ ਇੱਥੇ ਹਾਂ ਅਤੇ ਮੈਂ ਪ੍ਰਮੋਸ਼ਨ ਵੀ ਕਈ ਵਾਰ ਠੁਕਰਾ ਚੁੱਕੀ ਹਾਂ ਅਤੇ ਮੈਂ ਵੀ ਚਾਹੁੰਦੀ ਹਾਂ ਕਿ ਮੈਨੂੰ ਇੱਥੇ ਹੀ ਹੈੱਡ ਟੀਚਰ ਦਾ ਅਹੁਦਾ ਇਸ ਸਕੂਲ ਵਿੱਚ ਹੀ ਦਿੱਤਾ ਜਾਵੇ ।
ਇਸ ਮੌਕੇ ਤੇ ਨਾਭਾ ਦੀ ਐਸਡੀਐਮ ਕਨੂਪ੍ਰਿਆ ਨੇ ਕਿਹਾ ਕਿ ਇਸ ਸੰਬੰਧੀ ਮੈਨੂੰ ਮੰਗ ਪੱਤਰ ਪਿੰਡ ਵਾਸੀਆਂ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਦਿੱਤਾ ਗਿਆ ਹੈ ਇਹ ਮੈਂ ਮੰਗ ਪੱਤਰ ਉੱਚ ਅਧਿਕਾਰੀਆਂ ਭੇਜਾਂਗੀ। ਇਨ੍ਹਾਂ ਦੀ ਮੰਗ ਹੈ ਕਿ ਹੈੱਡ ਟੀਚਰ ਬਲਜੀਤ ਕੌਰ ਨੂੰ ਜੋ ਇਸ ਸਕੂਲ ਵਿੱਚ ਪ੍ਰਮੋਸ਼ਨ ਦੇ ਕੇ ਬਦਲਿਆ ਜਾ ਰਿਹਾ ਹੈ ਇਸ ਨੂੰ ਇੱਥੇ ਹੀ ਰੱਖਿਆ ਜਾਵੇ।
Karamjit Anmol ਫ਼ਸਿਆ ਕਸੂਤਾ, ਗਿਰਧਾਰੀ ਲਾਲ ਲੁੱਟ ਗਿਆ ਮੇਲਾ, ਕਬੂਤਰਾਂ ਤੋਂ ਲੈ ਘੋੜਿਆਂ ਤੱਕ ਬਣੀ ਫ਼ਿਲਮ
ਇਸ ਸਾਰੇ ਮਾਮਲੇ ਵਿੱਚ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਵੱਲੋਂ ਨਵੇਂ ਬਣਾਏ ਗਏ ਰੂਲਾਂ ਦੀ ਕਿਤੇ ਨਾ ਕਿਤੇ ਫੂਕ ਨਿਕਲਦੀ ਵਿਖਾਈ ਦੇ ਰਹੀ ਹੈ , ਜਿੱਥੇ ਇੱਕ ਸਕੂਲ ਵਿੱਚ 50 ਤੋਂ 90 ਵਿਦਿਆਰਥੀ ਹਨ ਉਸ ਸਕੂਲ ਵਿਚ ਹੈੱਡ ਟੀਚਰ ਦਾ ਅਹੁਦਾ ਦਿੱਤਾ ਜਾ ਰਿਹਾ ਹੈ ਅਤੇ ਜਿਥੇ 100 ਤੋਂ ਵੱਧ ਵਿਦਿਆਰਥੀ ਹਨ ਉਸ ਸਕੂਲ ਵਿੱਚ ਹੈੱਡ ਟੀਚਰ ਦਾ ਅਹੁਦਾ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਤੀਜੇ ਹੁਣ ਹੀ ਮਿਲਣੇ ਸ਼ੁਰੂ ਹੋ ਗਏ ਹਨ।