ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਰੇ ਸਰਕਾਰੀ ਸਕੂਲਾਂ ਨੂੰ ਇੰਟਰਨੈਟ ਸਹੂਲਤ ਬਾਰੇ ਨਵੇਂ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਕੋ ਕੰਪਲੈਕਸ ’ਚ ਚੱਲ ਰਹੇ ਪ੍ਰਾਇਮਰੀ/ਅੱਪਰ ਪ੍ਰਾਇਮਰੀ ਸਕੂਲਾਂ ਨੂੰ ਇੰਟਰਨੈੱਟ ਸੁਵਿਧਾ ਸਾਂਝੀਆਂ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਹਦਾਇਤਾਂ ਤੋਂ ਬਾਅਦ ਪ੍ਰਾਇਮਰੀ ਸਕੂਲਾਂ ’ਚ ਵੀ ਇੰਟਰਨੈੱਟ ਸੁਵਿਧਾਵਾਂ ਮਿਲਣ ਲੱਗ ਜਾਣਗੀਆਂ। ਇਸ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇੰਟਰਨੈਟ ਸੇਵਾਵਾਂ ਮਿਲਣ ’ਚ ਆਸਾਨੀ ਹੋਵੇਗੀ।
ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਜਿਹੜੇ ਅੱਪਰ ਪ੍ਰਾਇਮਰੀ ਸਕੂਲ ਤੇ ਪ੍ਰਾਇਮਰੀ ਸਕੂਲ ਇੱਕੋ ਹੀ ਕੈਂਪਸ ‘ਚ ਚੱਲ ਰਹੇ ਹਨ, ਉਨ੍ਹਾਂ ਦੀ ਇੰਟਰਨੈੱਟ ਸਹੂਲਤ ਪ੍ਰਾਇਮਰੀ ਸਕੂਲਾਂ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਕੰਮਾਂ ਲਈ ਇੰਟਰਨੈੱਟ ਪੱਧਰ ‘ਤੇ ਆਨਲਾਇਨ ਮੁਸ਼ਕਿਲਾਂ ਦਾ ਹੱਲ ਹੋ ਸਕੇ।