ਸਾਰੇ ਦੇਸ਼ ਵਾਸੀਆਂ ਨੂੰ ਈਦ ਦੀ ਮੁਬਾਰਕਬਾਦ! ਈਦ ਦੇ ਤਿਉਹਾਰ ‘ਤੇ ਵਿਸ਼ੇਸ਼ ਰਿਪੋਰਟ

0
37

ਹਰ ਤਿਉਹਾਰ ਦੀ ਆਪਣੀ ਖਾਸੀਅਤ ਹੈ। ਇਸੇ ਤਰ੍ਹਾਂ ਈਦ ਦਾ ਤਿਉਹਾਰ ਵੀ ਬਹੁਤ ਪਵਿੱਤਰ ਹੈ। ਰਮਜਾਨ ਦੇ ਪਵਿੱਤਰ ਮਹੀਨੇ ‘ਚ ਈਦ ਮਨਾਈ ਜਾਂਦੀ ਹੈ। ਦੇਸ਼ ਭਰ ’ਚ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਵੱਡਾ ਤਿਉਹਾਰ ਹੈ। ਰਮਜਾਨ ਦੇ ਪਵਿੱਤਰ ਮਹੀਨੇ ਵਿਚ ਰੋਜ਼ੇ ਰੱਖਣ ਤੋਂ ਬਾਅਦ ਈਦ ਦਾ ਚੰਦ ਦਿਖਾਈ ਦੇਣ ਤੋਂ ਬਾਅਦ ਅਗਲੀ ਸਵੇਰ ਈਦ-ਉਲ-ਫ਼ਿਤਰ ਦਾ ਤਿਉਹਾਰ ਹੁੰਦਾ ਹੈ। ਸਾਊਦੀ ਅਰਬ ’ਚ ਐਤਵਾਰ ਨੂੰ ਚੰਦ ਨਜ਼ਰ ਆਉਣ ਕਾਰਨ ਈਦ ਸੋਮਵਾਰ ਨੂੰ ਮਨਾਈ ਗਈ ਪਰ ਭਾਰਤ ‘ਚ ਅੱਜ ਈਦ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਜਾਣੋ ਈਦ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ।

ਈਦ-ਉਲ-ਫ਼ਿਤਰ ਦੀ ਮਹੱਤਤਾ

ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਲਈ ਬਹੁਤ ਖ਼ਾਸ ਹੈ। ਇਸਲਾਮੀ ਕੈਲੰਡਰ ਅਨੁਸਾਰ ਰਮਜਾਨ ਨੌਵਾਂ ਮਹੀਨਾ ਹੈ, ਜਿਸ ’ਚ ਰੋਜ਼ੇ ਰੱਖੇ ਜਾਂਦੇ ਹਨ। ਇਸ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਸਵੇਰੇ ਨਮਾਜ਼ ਅਦਾ ਕਰਦੇ ਹਨ, ਜਿਸ ਤੋਂ ਬਾਅਦ ਉਹ ਖਜ਼ੂਰ ਖਾਂਦੇ ਹਨ ਅਤੇ ਇਕ-ਦੂਜੇ ਨੂੰ ਗਲੇ ਮਿਲ ਕੇ ਈਦ ਦੀ ਵਧਾਈ ਦਿੰਦੇ ਹਨ। ਇਸ ਦੇ ਨਾਲ ਹੀ ਮਿੱਠੀਆਂ ਸੇਵੀਆਂ ਦੇ ਨਾਲ ਨਾਲ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਦਿਨ ਜਕਾਤ ਯਾਨੀ ਦਾਨ ਕਰਨਾ ਚੰਗਾ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਆਪਣੀ ਕਮਾਈ ਦਾ ਕੁਝ ਹਿੱਸਾ ਦਾਨ ਕਰਨ ਨਾਲ ਤੁਹਾਨੂੰ ਕਈ ਗੁਣਾ ਜ਼ਿਆਦਾ ਫਲ ਮਿਲਦਾ ਹੈ।

ਕਦੋਂ ਤੇ ਕਿਵੇਂ ਸ਼ੁਰੂ ਹੋਈ ਈਦ-ਉਲ-ਫ਼ਿਤਰ

ਮਾਨਤਾ ਹੈ ਕਿ ਈਦ ਉਦੋਂ ਸ਼ੁਰੂ ਹੋਈ ਜਦੋਂ ਪੈਗੰਬਰ ਮੁਹੰਮਦ ਮੱਕਾ ਤੋਂ ਮਦੀਨਾ ਆਏ ਸਨ। ਮੁਹੰਮਦ ਸਾਹਿਬ ਨੇ ਕੁਰਾਨ ਵਿਚ ਦੋ ਪਵਿੱਤਰ ਦਿਨਾਂ ਵਿਚ ਈਦ-ਉਲ-ਫ਼ਿਤਰ ਦੀ ਤਜਵੀਜ਼ ਕੀਤੀ। ਇਸੇ ਕਾਰਨ ਈਦ ਦਾ ਤਿਉਹਾਰ ਸਾਲ ਵਿਚ ਦੋ ਵਾਰ ਮਨਾਇਆ ਜਾਂਦਾ ਹੈ। ਜਿਸ ਵਿਚ ਪਹਿਲੀ ਈਦ-ਉਲ-ਫ਼ਿਤਰ (ਮਿੱਠੀ ਈਦ) ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਦੂਸਰੀ ਨੂੰ ਈਦ-ਉਲ-ਅਜਹਾ (ਬਕਰੀਦ) ਵਜੋਂ ਜਾਣਿਆ ਜਾਂਦਾ ਹੈ। ਇਸ ਵਾਰ ਬਕਰੀਦ ਦਾ ਤਿਉਹਾਰ 9 ਜੁਲਾਈ ਨੂੰ ਹੋ ਸਕਦਾ ਹੈ।

ਮੰਨਿਆ ਜਾਂਦਾ ਹੈ ਕਿ ਇਸ ਦਿਨ ਪੈਗੰਬਰ ਹਜ਼ਰਤ ਮੁਹੰਮਦ ਸਾਹਬ ਨੇ ਬਦਰ ਦੀ ਲੜਾਈ ਜਿੱਤੀ ਸੀ। ਇਸ ਜਿੱਤ ਦੀ ਖ਼ੁਸ਼ੀ ਵਿਚ ਹਰ ਸਾਲ ਈਦ ਮਨਾਈ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਈਦ ਉਲ ਫ਼ਿਤਰ ਦਾ ਤਿਉਹਾਰ ਪਹਿਲੀ ਵਾਰ 624 ਈਸਵੀ ਵਿਚ ਮਨਾਇਆ ਗਿਆ ਸੀ।

ਕੋਰੋਨਾ ਮਹਾਂਮਾਰੀ ਦੌਰਾਨ ਸਾਰੇ ਤਿਉਹਾਰਾਂ ਦੀਆਂ ਰੌਣਕਾਂ 2 ਸਾਲ ਫਿੱਕੀਆਂ ਪੈ ਗਈਆਂ ਸਨ ਪਰ ਇਸ ਸਾਲ ਲੋਕ ਪੂਰੇ ਉਤਸ਼ਾਹ ਨਾਲ ਈਦ ਮਨਾ ਰਹੇ ਹਨ ਤੇ ਦੁਆ ਕਰ ਰਹੇ ਨੇ ਕਿ ਅੱਲ੍ਹਾ ਲੋਕਾਂ ਨੂੰ ਹਰ ਮੁਸੀਬਤਾਂ ਨਾਲ ਲੜਨ ਦੀ ਹਿੰਮਤ ਦੇਵੇ।

ਈਦ ਦੇ ਤਿਉਹਾਰ ਦੀ ਇੱਕ ਹੋਰ ਵੀ ਖਾਸੀਅਤ ਹੈ ਕਿ ਹਰ ਥਾਂ ਆਪਸੀ ਪਿਆਰ ਅਤੇ ਭਾਈਚਾਰੇ ਦੀ ਮਿਸਾਲ ਦੇਖਣ ਨੂੰ ਮਿਲਦੀ ਹੈ।

LEAVE A REPLY

Please enter your comment!
Please enter your name here