ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ BJP ‘ਚ ਹੋ ਸਕਦੇ ਹਨ ਸ਼ਾਮਿਲ !

0
90

ਪੰਜਾਬ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸੋਢੀ ਜਲਦ ਹੀ ਕਾਂਗਰਸ ਨੂੰ ਵੱਡਾ ਝਟਕਾ ਦੇ ਸਕਦੇ ਹਨ। ਉਨ੍ਹਾਂ ਦੇ ਕਾਂਗਰਸ ਛੱਡਣ ਦੀ ਚਰਚਾ ਸ਼ੁਰੂ ਹੋ ਗਈ ਹੈ। ਇਸ ਦਾ ਕਾਰਨ ਉਨ੍ਹਾਂ ਦੀਆਂ ਪਾਰਟੀ ਗਤੀਵਿਧੀਆਂ ਤੋਂ ਪੈਦਾ ਹੋਈ ਦੂਰੀ ਹੈ। ਉਹ ਪ੍ਰਚਾਰ ਕਮੇਟੀ ਤੋਂ ਲੈ ਕੇ ਸਕਰੀਨਿੰਗ ਕਮੇਟੀ ਤੱਕ ਕਿਸੇ ਵੀ ਲਹਿਰ ਵਿਚ ਨਜ਼ਰ ਨਹੀਂ ਆ ਰਹੇ। ਉਨ੍ਹਾਂ ਸੰਬੰਧੀ ਇਹ ਚਰਚਾ ਹੈ ਕਿ ਉਹ ਕਾਂਗਰਸ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਸਿਆਸੀ ਭਵਿੱਖ ਨੂੰ ਹੋਰ ਮਜ਼ਬੂਤ ਕਰਨ ਲਈ ਉਹ ਭਾਜਪਾ ‘ਚ ਵੀ ਸ਼ਾਮਲ ਹੋ ਸਕਦੇ ਹਨ।

ਮੈਂ ਨਹੀਂ ਹਾਂ ਕਿਸੇ ਦਾ CM ਚਿਹਰਾ, ਮੈਂਨੂੰ ਤਾਂ ਰਾਸ਼ਟਰਪਤੀ ਦਾ ਵੀ ਆਫ਼ਰ ਆਇਆ : ਰਾਜੇਵਾਲ

ਹਰ ਰੋਜ਼ ਹੀ ਸਿਆਸਤ ‘ਚ ਪਾਰਟੀ ਬਦਲ ਚੱਲ ਰਿਹਾ ਹੈ। ਪੰਜਾਬ ‘ਚ ਕਾਂਗਰਸ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਏ ਜਾਣ ‘ਤੇ ਰਾਣਾ ਸੋਢੀ ਨਿਸ਼ਾਨੇ ‘ਤੇ ਆ ਗਏ ਹਨ। ਜਦੋਂ ਮੰਤਰੀਆਂ ਦੇ ਨਾਵਾਂ ਦਾ ਨਵੇਂ ਸਿਰੇ ਤੋਂ ਫ਼ੈਸਲਾ ਹੋਇਆ ਤਾਂ ਕੈਪਟਨ ਸਰਕਾਰ ਵਿਚ ਖੇਡ ਮੰਤਰੀ ਰਹੇ ਸੋਢੀ ਮੰਤਰੀ ਮੰਡਲ ਤੋਂ ਬਾਹਰ ਸਨ। ਫਿਰ ਸਪੱਸ਼ਟ ਹੋ ਗਿਆ ਕਿ ਕੈਪਟਨ ਨਾਲ ਨੇੜਤਾ ਦਾ ਖਾਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਿਆ।

ਪੰਜਾਬ ‘ਚ ਕੈਪਟਨ ਦੀ ਥਾਂ ਸੀਐੱਮ ਚਰਨਜੀਤ ਚੰਨੀ ਬਣੇ ਤਾਂ ਰਾਹੁਲ ਗਾਂਧੀ ਨੇ ਕੈਬਨਿਟ ‘ਚੋਂ ਬਾਹਰ ਹੋਏ ਆਗੂਆਂ ਨਾਲ ਮੁਲਾਕਾਤ ਕੀਤੀ। ਰਾਣਾ ਸੋਢੀ ਵੀ ਇਸ ਵਿਚ ਸ਼ਾਮਲ ਸਨ। ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਪਾਰਟੀ ਵਿਚ ਉਨ੍ਹਾਂ ਨੂੰ ਬਣਦਾ ਸਥਾਨ ਅਤੇ ਸਨਮਾਨ ਦਿਤਾ ਜਾਵੇਗਾ।

Punjab ਆਉਣ ਤੋਂ ਪਹਿਲਾਂ ਅਜਿਹਾ ਕੀ ਬੋਲੇ Ram Singh Rana ? ਜੋ ਸੁਣਕੇ ਪੰਜਾਬੀਆਂ ਨੂੰ ਚੜ੍ਹਿਆ ਚਾਅ

ਇਸ ਦੇ ਨਾਲ ਹੀ ਭਾਵੇਂ ਕਾਂਗਰਸ ਹਾਈਕਮਾਂਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਚੋਣ ਮਨੋਰਥ ਪੱਤਰ ਕਮੇਟੀ ਦਾ ਚੇਅਰਮੈਨ ਅਤੇ ਸੁਨੀਲ ਜਾਖੜ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾ ਕੇ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਰਾਣਾ ਸੋਢੀ ਨੂੰ ਕੋਈ ਅਹਿਮ ਜ਼ਿੰਮੇਵਾਰੀ ਨਹੀਂ ਦਿਤੀ ਗਈ, ਜਿਸ ਤੋਂ ਉਹ ਨਾਰਾਜ਼ ਦੱਸੇ ਜਾ ਰਹੇ ਹਨ।

ਸਿਆਸੀ ਚਰਚਾਵਾਂ ਮੁਤਾਬਕ ਸਾਬਕਾ ਮੰਤਰੀ ਰਾਣਾ ਸੋਢੀ ਪਰਿਵਾਰ 2 ਸੀਟਾਂ ਤੋਂ ਚੋਣ ਲੜ ਸਕਦੇ ਹਨ। ਰਾਣਾ ਸੋਢੀ ਇਸ ਵੇਲੇ ਗੁਰੂਹਰਸਹਾਏ ਤੋਂ ਵਿਧਾਇਕ ਹਨ ਪਰ ਫਿਰੋਜ਼ਪੁਰ ਸ਼ਹਿਰ ਤੋਂ ਚੋਣ ਲੜਨ ਦੇ ਵੀ ਚਾਹਵਾਨ ਹਨ। ਦੱਸਣਯੋਗ ਹੈ ਕਿ ਰਾਣਾ ਸੋਢੀ ਗੁਰੂਹਰਸਹਾਏ ਤੋਂ ਲਗਾਤਾਰ 4 ਵਾਰ ਵਿਧਾਇਕ ਬਣੇ ਹਨ। ਚਰਚਾ ਹੈ ਕਿ ਇਸ ਵਾਰ ਉਹ ਫਿਰੋਜ਼ਪੁਰ ਸ਼ਹਿਰ ਤੋਂ ਚੋਣ ਲੜ ਸਕਦੇ ਹਨ।

LEAVE A REPLY

Please enter your comment!
Please enter your name here