ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਹੋਵੇਗੀ ਸ਼ੁਰੂ

0
76

ਸਿੱਖਾਂ ਦੇ ਪ੍ਰਸਿੱਧ ਤੀਰਥ ਸਥਾਨ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੱਲ੍ਹ ਯਾਨੀ 18 ਸਤੰਬਰ ਤੋਂ ਸ਼ੁਰੂ ਹੋਵੇਗੀ। ਟਰੱਸਟ ਦੇ ਉਪ-ਚੇਅਰਮੈਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਇੱਕ ਦਿਨ ਵਿੱਚ ਸਿਰਫ 1000 ਸ਼ਰਧਾਲੂ ਹੀ ਦਰਸ਼ਨ ਕਰ ਸਕਣਗੇ। ਕੋਰੋਨਾ ਦੀ ਨੈਗੇਟਿਵ ਆਰਟੀ-ਪੀਸੀਆਰ ਰਿਪੋਰਟ ਉਨ੍ਹਾਂ ਸ਼ਰਧਾਲੂਆਂ ਲਈ ਲਾਜ਼ਮੀ ਹੈ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਟੀਕਾ ਨਹੀਂ ਲਗਾਇਆ ਗਿਆ ਹੈ।

ਆਰਟੀ-ਪੀਸੀਆਰ ਰਿਪੋਰਟ 72 ਘੰਟਿਆਂ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ, ਪ੍ਰਸ਼ਾਸਨ ਨੇ ਦਿਲ, ਦਮਾ, ਸ਼ੂਗਰ, ਜਿਗਰ ਆਦਿ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਯਾਤਰਾ ਕਰਨ ਤੋਂ ਵਰਜਿਆ ਹੈ। ਪ੍ਰਸ਼ਾਸਨ ਨੇ 60 ਸਾਲ ਤੋਂ ਉੱਪਰ ਦੇ ਲੋਕਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਯਾਤਰਾ ਕਰਨ ਤੋਂ ਪਰਹੇਜ਼ ਕਰਨ ਲਈ ਕਿਹਾ ਹੈ। ਯਾਤਰੀਆਂ ਨੂੰ ਯਾਤਰਾ ਦੌਰਾਨ ਫੇਸ ਮਾਸਕ ਪਹਿਨਣ ਲਈ ਵੀ ਕਿਹਾ ਗਿਆ ਹੈ। ਆਪਣੇ ਹੱਥ ਸਾਬਣ ਨਾਲ ਧੋਦੇ ਰਹੋ। ਸਮਾਜਿਕ ਦੂਰੀ ਵੀ ਬਣਾਈ ਰੱਖੋ।

ਇਸ ਦੇ ਨਾਲ ਹੀ ਉਤਰਾਖੰਡ ਹਾਈਕੋਰਟ ਨੇ ਚਾਰਧਾਮ ਯਾਤਰਾ ‘ਤੇ ਲਗਾਈ ਗਈ ਪਾਬੰਦੀ ਨੂੰ ਵੀ ਹਟਾ ਦਿੱਤਾ ਹੈ। ਚਾਰਧਾਮ ਯਾਤਰਾ ਵੀ 18 ਸਤੰਬਰ ਤੋਂ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕਰਕੇ ਲਿਖਿਆ ਕਿ ‘ਉਤਰਾਖੰਡ ਸਰਕਾਰ 18 ਸਤੰਬਰ ਤੋਂ ਦੇਵਭੂਮ ਉਤਰਾਖੰਡ ਵਿੱਚ ਸ਼ੁਰੂ ਹੋ ਰਹੀ ਚਾਰਧਾਮ ਅਤੇ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਵਿੱਚ ਸਾਰਿਆਂ ਸ਼ਰਧਾਲੂਆਂ ਦਾ ਸਵਾਗਤ ਕਰਦੀ ਹੈ।’

LEAVE A REPLY

Please enter your comment!
Please enter your name here