ਪਿਆਰ ਨੂੰ ਪਰਿਭਾਸ਼ਿਤ ਕਰਨ ਵਾਲਾ ਸ਼ਾਵਾ ਨੀ ਗਿਰਧਾਰੀ ਲਾਲ ਫਿਲਮ ਦਾ ਨਵੀਨਤਮ ਗੀਤ ‘ਜੱਟ ਨਾਲ ਯਾਰੀਆਂ’ ਜੋ ਅੱਜ ਸਵੇਰੇ ਹੰਬਲ ਮਿਊਜ਼ਿਕ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਕਮਲ ਖਾਨ ਨੇ ਗਾਇਆ ਹੈ ਅਤੇ ਹੈਪੀ ਰਾਏਕੋਟੀ ਨੇ ਲਿਖਿਆ, ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਇਸ ਗੀਤ ਨੂੰ ਪੰਜਾਬੀ ਫ਼ਿਲਮ ਜਗਤ ਦੀਆਂ ਪ੍ਰਤਿਭਾਸ਼ਾਲੀ ਅਤੇ ਖੂਬਸੂਰਤ ਅਭਿਨੇਤਰੀਆਂ ਹਿਮਾਂਸ਼ੀ ਖੁਰਾਣਾ ਅਤੇ ਸਾਰਾ ਗੁਰਪਾਲ ਦੇ ਨਾਲ-ਨਾਲ ਫਿਲਮ ਦੇ ਹੁਨਰਮੰਦ ਲੇਖਕ-ਨਿਰਦੇਸ਼ਕ-ਅਦਾਕਾਰ ਗਿੱਪੀ ਗਰੇਵਾਲ ‘ਤੇ ਫਿਲਮਾਇਆ ਗਿਆ ਹੈ।
ਜਿਵੇਂ ਕਿ ਅਸੀਂ ਗੀਤ ਦੀ ਵੀਡੀਓ ਵਿਚ ਦੇਖਿਆ ਹੈ ਕਿ ਪੰਜਾਬ ਦੇ ਅਸਲ ਰੰਗਾਂ ਅਤੇ ਸੱਭਿਆਚਾਰਕ ਪਹਿਲੂਆਂ ਨੂੰ ਫਿਲਮ ਨਿਰਮਾਤਾਵਾਂ ਨੇ ਬੜੇ ਸੋਹਣੇ ਤਰੀਕੇ ਨਾਲ ਉਜਾਗਰ ਕੀਤਾ ਹੈ। ਗੀਤ ਵਿੱਚ, ਗਿਰਧਾਰੀ ਲਾਲ (ਗਿੱਪੀ ਗਰੇਵਾਲ) ਦੋ ਕੁੜੀਆਂ (ਹਿਮਾਂਸ਼ੀ ਖੁਰਾਣਾ ਅਤੇ ਸਾਰਾ ਗੁਰਪਾਲ) ਬਾਰੇ ਕਲਪਨਾ ਕਰਦਾ ਹੈ, ਜਿਨ੍ਹਾਂ ਨਾਲ ਜ਼ਿੰਦਗੀ ਬਤੀਤ ਕਰਨਾ ਸਹੀ ਸਮਝਦਾ ਹੈ ਪਰ ਉਸ ਨੂੰ ਸਿਰਫ਼ ਇੱਕ ਨੂੰ ਚੁਣਨਾ ਹੈ।
ਫ਼ਿਲਮ ਦੇ ਨਿਰਮਾਤਾ ਹੰਬਲ ਮੋਸ਼ਨ ਪਿਕਚਰਜ਼, ਪੂਜਾ ਐਂਟਰਟੇਨਮੈਂਟ ਅਤੇ ਓਮਜੀ ਸਟਾਰ ਸਟੂਡੀਓਜ਼ (ਵਿਤਰਕ ਵੀ) ਨੇ ਇਸ ਫਿਲਮ ਨੂੰ ਵੱਧ ਤੋਂ ਵੱਧ ਕਲਾਕਾਰਾਂ ਨਾਲ ਸਾਲ ਦੀ ਸਭ ਤੋਂ ਵੱਡੀ ਧਮਾਕੇਦਾਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ। 17 ਦਸੰਬਰ 2021 ਨੂੰ ਆਪਣੇ ਨਜ਼ਦੀਕੀ ਸਿਨੇਮਾ ਹਾਲਾਂ ਵਿੱਚ ਸ਼ਾਵਾ ਨੀ ਗਿਰਧਾਰੀ ਲਾਲ ਫ਼ਿਲਮ ਦੇਖਣਾ ਨਾ ਭੁਲਣਾ।