ਸਰੀਰ ਦੇ ਕਈ ਰੋਗਾਂ ਨੂੰ ਦੂਰ ਕਰਦਾ ਹੈ ਹਰਾ ਪਿਆਜ਼, ਪੜ੍ਹੋ

0
48

ਹਰੇ ਪਿਆਜ਼ ’ਚ ਮੌਜੂਦ ਐਂਟੀਆਕਸੀਡੈਂਟਸ ਪ੍ਰਾਪਰਟੀਜ਼ ਡੀ. ਐੱਨ. ਏ. ਅਤੇ ਸੈੱਲਜ਼ ਦੀ ਟਿਸ਼ੂ ਨੂੰ ਹੋਣ ਵਾਲੇ ਡੈਮੇਜ ਨੂੰ ਰੋਕਦੀਆਂ ਹਨ। ਉਥੇ ਇਸ ਵਿਚ ਮੌਜੂਦ ਵਿਟਾਮਿਨ ਸੀ ਕੋਲੈਸਟ੍ਰਾਲ ਅਤੇ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਦਾ ਹੈ ਜੋ ਦਿਲ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕਰਦਾ ਹੈ।

ਫਲੂ ਤੋਂ ਬਚਾਅ – ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਪ੍ਰਾਪਰਟੀਜ਼ ਵਾਲੀ ਹਰਾ ਪਿਆਜ਼ ਫਲੂ, ਇਨਫੈਕਸ਼ਨ ਅਤੇ ਵਾਇਰਲ ਦੇ ਵਾਇਰਸ ਤੋਂ ਬਾਡੀ ਦਾ ਬਚਾਅ ਕਰਦਾ ਹੈ। ਇਹ ਬਾਡੀ ਦੇ ਸਾਹ ਦੇ ਤੰਤਰ ਨੂੰ ਵੀ ਹੈਲਦੀ ਰਖਦਾ ਹੈ।

ਅੱਖਾਂ ਨੂੰ ਰੱਖਦਾ ਸਿਹਤਮੰਦ – ਹਰਾ ਪਿਆਜ਼ ਲਿਊਟੀਨ ਅਤੇ ਜੈਕਸੈਥੀਨ ਵਰਗੇ ਕਾਰੋਟੇਨੋਇਡ ਹੁੰਦੇ ਹਨ, ਜੋ ਅੱਖਾਂ ਨੂੰ ਹੈਲਦੀ ਰੱਖਣ ਅਤੇ ਉਨ੍ਹਾਂ ਨੂੰ ਨੁਕਸਾਨ ਤੋਂ ਬਚਾਉਣ ’ਚ ਮਦਦ ਕਰਦੇ ਹਨ। ਇਹੀ ਖਾਸੀਅਤ ਵਿਜ਼ਨ ਨੂੰ ਸੁਧਾਰਨ ’ਚ ਮਦਦ ਕਰਨ ਦੇ ਨਾਲ ਹੀ ਉਸ ਨੂੰ ਵਿਗਾੜਣ ਤੋਂ ਰੋਕਣ ’ਚ ਵੀ ਮਦਦ ਕਰਦੀ ਹੈ।

ਕੈਂਸਰ ਦਾ ਖਤਰਾ ਕਰੇ ਘੱਟ – ਹਰਾ ਪਿਆਜ਼ ’ਚ ਏਲਿਲ ਸਲਫਾਈਡ ਨਾਂ ਦਾ ਤਾਕਤਵਰ ਸਲਫਰ ਕੰਪਾਊਂਡ ਹੁੰਦਾ ਹੈ ਜੋ ਕੋਲੋਨ ਕੈਂਸਰ ਨੂੰ ਰੋਕਣ ’ਚ ਮਦਦ ਕਰਦਾ ਹੈ। ਇਸ ਦੇ ਫਲੇਵੋਨੋਇਡਸ ਤੱਤ ਜੈਨਥੀਨ ਆਕਸੀਡੈਂਟਸ ਐਂਜ਼ਾਈਮ ਦਾ ਬਾਡੀ ’ਚ ਪ੍ਰਾਡਕਸ਼ਨ ਕਰਦੇ ਹਨ ਜੋ ਡੀ. ਐੱਨ. ਏ. ਅਤੇ ਸੇਲਜ਼ ਨੂੰ ਹੋਣ ਵਾਲੇ ਡੈਮੇਜ ਨੂੰ ਰੋਕਦੇ ਹਨ।

ਹੱਡੀਆਂ ਨੂੰ ਮਜ਼ਬੂਤ ਬਣਾਉਂਦਾ – ਹਰੇ ਪਿਆਜ਼ ’ਚ ਵਿਟਾਮਿਨ ਸੀ ਅਤੇ ਕੇ ਹੁੰਦਾ ਹੈ, ਜੋ ਹੱਡੀਆਂ ਨੂੰ ਸੁਚਾਰੂ ਰੂਪ ਨਾਲ ਕੰਮ ਕਰਨ ’ਚ ਮਦਦ ਕਰਦਾ ਹੈ। ਵਿਟਾਮਿਨ ਸੀ ਜਿਥੇ ਹੱਡੀਆਂ ’ਚ ਮੌਜੂਦ ਕੋਲੇਜਨ ਨੂੰ ਵਧਾਉਂਦਿਆਂ ਉਨ੍ਹਾਂ ਨੂੰ ਮਜ਼ਬੂਤ ਬਣਾ ਦਿੰਦਾ ਹੈ, ਉਥੇ ਵਿਟਾਮਿਨ ਦੇ ਬੋਨ ਡੇਨਸਿਟੀ ਨੂੰ ਮੇਨਟੇਨ ਰਖਣ ’ਚ ਮਦਦ ਮਿਲਦਾ ਹੈ ਜੋ ਬੋਨਸ ਨੂੰ ਮਜ਼ਬੂਤੀ ਦਿੰਦਾ ਹੈ।

ਸ਼ੂਗਰ ਲੈਵਲ ਕਰੋ ਘੱਟ – ਸਟੱਡੀਜ਼ ’ਚ ਇਹ ਸਿੱਧ ਹੋਇਆ ਹੈ ਕਿ ਹਰੇ ਪਿਆਜ਼ ਦੇ ਸਲਫਰ ਕੰਪਾਊਂਡ ਬਾਡੀ ਦੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ’ਚ ਮਦਦ ਕਰਦੇ ਹਨ। ਇਹ ਇਨਸੁਲਿਨ ਲੈਵਲ ਨੂੰ ਵਧਾਉਂਦਿਆਂ ਬਲੱਡ ਤੋਂ ਬਾਡੀ ਸੈੱਲਜ਼ ਤੱਕ ਸ਼ੂਗਰ ਬਿਹਤਰ ਤਰੀਕੇ ਨਾਲ ਪਹੁੰਚਾ ਕੇ ਇਹ ਰਿਜ਼ਲਟ ਦਿੰਦੀ ਹੈ।

LEAVE A REPLY

Please enter your comment!
Please enter your name here