ਸਰਕਾਰੀ ਕਾਲਜ ਬਚਾਓ ਮੰਚ ਦੀ ਤਾਲਮੇਲ ਕਮੇਟੀ ਦਾ ਹੋਇਆ ਪੁਨਰਗਠਨ

0
37

ਅੱਜ ਮਿਤੀ (30-8-21) ਨੂੰ ਸਰਕਾਰੀ ਕਾਲਜ ਬਚਾਓ ਮੰਚ, ਪੰਜਾਬ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿੱਚ ਮੀਟਿੰਗ ਕੀਤੀ ਗਈ। ਜਿਸ ‘ਚ ਸਰਕਾਰੀ ਕਾਲਜ ਬਚਾਓ ਮੰਚ ਦੀ ਤਾਲਮੇਲ ਕਮੇਟੀ ਦਾ ਪੁਨਰਗਠਨ ਕੀਤਾ ਗਿਆ ਤੇ ਅਗਲੇ ਪ੍ਰੋਗਰਾਮਾਂ ਬਾਰੇ ਵਿਚਾਰ ਚਰਚਾ ਕੀਤੀ। ਮੰਚ ਵੱਲੋੰ ਆਪਣੀਆਂ ਅਹਿਮ ਮੰਗਾਂ ਜਿਵੇੰ ਕਿ ਸਰਕਾਰੀ ਕਾਲਜਾਂ ‘ਚ ਪੱਕੀ ਭਰਤੀ ਕਰਵਾਉਣ, ਨਵੇੰ ਸਰਕਾਰੀ ਕਾਲਜ ਖੋਲਣ ਅਤੇ ਇਹਨਾਂ ਕਾਲਜਾਂ ਲਈ ਨਵੀਆਂ ਰੈਗੂਲਰ ਪੋਸਟਾਂ ਸਥਾਪਿਤ ਕਰਨ, ਵਿਦਿਆਰਥੀਆਂ ਦੀ ਪੀ.ਟੀ.ਏ. ਫੰਡਾਂ ਅਤੇ ਸੈਲਫ ਫਾਈਨੈੰਸ ਕੋਰਸਾਂ ਦੇ ਨਾਮ ‘ਤੇ ਕੀਤੀ ਜਾਂਦੀ ਲੁੱਟ ਆਦਿ ਸਬੰਧੀ ਪਿਛਲੀਆਂ ਸਰਕਾਰਾਂ ਤੇ ਮੌਜੂਦਾ ਕਾਂਗਰਸੀ ਹਕੂਮਤ ਵੱਲੋੰ ਦਿਖਾਈ ਜਾ ਰਹੀ ਬੇਰੁਖੀ ਦੀ ਕਰੜੀ ਆਲੋਚਨਾ ਕੀਤੀ। ਤਾਲਮੇਲ ਕਮੇਟੀ ਨੇ ਐਲਾਨ ਕੀਤਾ ਕਿ ਆਉੰਦੇ ਦਿਨਾਂ ਵਿੱਚ ਇਹਨਾਂ ਮੰਗਾਂ ਨੂੰ ਮਨਵਾਉਣ ਵਾਸਤੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ਤੇ ਇਸਨੂੰ ਪੰਜਾਬ ਪੱਧਰ ਤੇ ਫੈਲਾਇਆ ਜਾਵੇਗਾ।

ਪੰਜਾਬ ਦੀਆਂ ਵਿਦਿਆਰਥੀ ਜਥੰਬੰਦੀਆਂ ਤੋੰ ਵੀ ਇਸ ਸੰਘਰਸ਼ ਵਿੱਚ ਸਹਿਯੋਗ ਲਿਆ ਜਾਵੇਗਾ।ਪੰਜਾਬ ਸਰਕਾਰ ਤੋਂ ਸਰਕਾਰੀ ਕਾਲਜਾਂ ਦੀਆਂ ਖਾਲੀ ਪਈਆਂ ਪ੍ਰੋਫ਼ੈਸਰਾਂ ਦੀਆਂ ਅਸਾਮੀਆਂ ਲਈ ਪੱਕੀ ਭਰਤੀ ਕਰਨ ਦੀ ਫੌਰੀ ਮੰਗ ਸਮੇਤ ਹੋਰ ਮੰਗਾ ਉਠਾਉਂਦੇ ਹੋਏ ਆਉਣ ਵਾਲੇ ਸਮੇਂ ਦੇ ਵਿਚ ਪੰਜਾਬ ਭਰ ਵਿੱਚ ਸੰਘਰਸ਼ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਮੰਚ ਵੱਲੋੰ ਸਰਕਾਰ ਵੱਲੋਂ ਲਗਾਏ ਜਾ ਰਹੇ ਰੁਜ਼ਗਾਰ ਮੇਲਿਆਂ, ਵਿਧਾਨ ਸਭਾ ਦੇ ਸੈਸ਼ਨ ਤੇ ਅਧਿਆਪਕ ਦਿਵਸ ਦੇ ਮੌਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸਤੋੰ ਬਿਨਾਂ ਹਕੂਮਤੀ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਬੇਰੁਜਗਾਰਾਂ ਦੀ ਵੱਡੀ ਗਿਣਤੀ ਸਮੇਤ ਡੈਪੂਟੇਸ਼ਨਾਂ ਰਾਹੀੰ ਮਿਲਕੇ ਆਪਣੀਆਂ ਮੰਗਾ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ।

ਹਜਾਰਾਂ ਦੀ ਗਿਣਤੀ ਵਿੱਚ ਹੱਥ- ਪਰਚਾ ਕੱਢ ਕੇ ਪੰਜਾਬ ਦੇ ਲੋਕਾਂ, ਵਿਦਿਆਰਥੀਆਂ, ਇਨਸਾਫਪਸੰਦ-ਜਮਹੂਰੀਆਂ ਹਿੱਸਿਆਂ ਵਿੱਚ ਸਰਕਾਰੀ ਦੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਹਜਾਰਾਂ ਬੇਰੁਜਗਾਰਾਂ ਅਧਿਆਪਕਾਂ ਤੱਕ ਸਰਕਾਰੀ ਕਾਲਜ ਬਚਾਉ ਮੰਚ ਦਾ ਮੰਗ ਪੱਤਰ ਭੇਜ ਕੇ ਪੰਜਾਬ ਪੱਧਰੀ ਦਸਤਖਤ ਮੁਹਿੰਮ ਚਲਾਈ ਜਾਵੇਗੀ ਤੇ ਇਹ ਮੰਗ ਪੱਤਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਏ ਜਾਣਗੇ। ਜੇਕਰ ਪੰਜਾਬ ਸਰਕਾਰ ਵੱਲੋੰ ਮੰਚ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਅਹਿਦ ਲਿਆ ਗਿਆ। ਇਸ ਮੀਟਿੰਗ ਵਿੱਚ ਡਾ. ਰਵੀਦਿੱਤ ਸਿੰਘ, ਡਾ. ਗੁਰਦੀਪ ਸਿੰਘ, ਬਲਵਿੰਦਰ ਚਹਿਲ, ਮਨਪ੍ਰੀਤ ਜਸ,ਕਰਮਜੀਤ ਵੜੈਚ,ਡਾ. ਕੁਲਬੀਰ ਸਿੰਘ ਬਾਦਲ, ਗੁਰਪ੍ਰੀਤ ਫਾਜ਼ਿਲਕਾ, ਬਲਵੀਰ, ਕਮਲੇਸ਼, ਸਰਬਜੀਤ ਕੌਰ, ਬਲਕਾਰ,ਜੱਗੀ ਹਮੀਰਗੜ੍ਹ,ਹਰਪ੍ਰੀਤ, ਪ੍ਰਿਤਪਾਲ, ਨਿਰਭੈ, ਗੁਰਸੇਵਕ, ਰਮਨਦੀਪ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here