ਸਟੇਟ ਬੈਂਕ ‘ਚ ਨੌਕਰੀ ਦਾ ਸੁਨਹਿਰੀ ਮੌਕਾ, ਖਾਲੀ ਅਸਾਮੀਆਂ ਦੀ ਭਰਤੀ ਲਈ ਜਾਰੀ ਕੀਤਾ ਨੋਟੀਫਿਕੇਸ਼ਨ

0
81

ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਨੌਕਰੀ ਦਾ ਸੁਨਹਿਰੀ ਮੌਕਾ ਦਿੱਤਾ ਹੈ। ਭਾਰਤੀ ਸਟੇਟ ਬੈਂਕ ਵੱਲੋਂ ਖਾਲੀ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਦਰਅਸਲ, ਐਸਬੀਆਈ ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ 606 ਅਸਾਮੀਆਂ ‘ਤੇ ਸਪੈਸ਼ਲਿਸਟ ਕਾਡਰ ਅਫਸਰਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਅਹੁਦਿਆਂ ਲਈ ਅਰਜ਼ੀ ਪ੍ਰਕਿਰਿਆ 28 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਐਸਬੀਆਈ ਦੀ ਅਧਿਕਾਰਤ ਵੈਬਸਾਈਟ sbi.co.in ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।

ਇਸ ਦੀ ਪ੍ਰੀਖਿਆ 15 ਨਵੰਬਰ 2021 ਨੂੰ ਹੋਵੇਗੀ। ਭਾਰਤੀ ਸਟੇਟ ਬੈਂਕ ਵਿੱਚ ਸਪੈਸ਼ਲਿਸਟ ਕਾਡਰ ਅਫਸਰ ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 18 ਅਕਤੂਬਰ 2021 ਹੈ। ਹਾਲਾਂਕਿ, ਰਜਿਸਟ੍ਰੇਸ਼ਨ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ ਵੀ 18 ਅਕਤੂਬਰ ਹੈ। ਜਾਰੀ ਨੋਟੀਫਿਕੇਸ਼ਨ ਅਨੁਸਾਰ ਇਸ ਪ੍ਰੀਖਿਆ ਲਈ ਐਡਮਿਟ ਕਾਰਡ 3 ਨਵੰਬਰ ਨੂੰ ਜਾਰੀ ਕੀਤੇ ਜਾਣਗੇ। ਜਿਹੜੇ ਉਮੀਦਵਾਰ ਬਿਨੈ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦੇਣ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ ‘ਤੇ ਉਪਲਬਧ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ।

ਇੰਝ ਕਰੋ ਰਜਿਸਟ੍ਰੇਸ਼ਨ : ਸਭ ਤੋਂ ਪਹਿਲਾਂ SBI ਦੀ ਅਧਿਕਾਰਤ ਵੈਬਸਾਈਟ sbi.co.in ਤੇ ਜਾਓ। ਇੱਥੇ ਵੈਬਸਾਈਟ ਦੇ ਮੁੱਖ ਪੰਨੇ ਤੇ ਦਿੱਤੇ ਗਏ Latest Announcements ਦੇ ਲਿੰਕ ਤੇ ਕਲਿਕ ਕਰੋ। ਹੁਣ ਰੈਗੂਲਰ/ਕੰਟਰੈਕਟ ਬੇਸਿਸ ਤੇ ਸਪੈਸ਼ਲਿਸਟ ਕਾਡਰ ਅਫਸਰਾਂ ਦੀ ਭਰਤੀ ਦੇ ਲਿੰਕ ਤੇ ਕਲਿੱਕ ਕਰੋ। ਇੱਥੇ ਪੁੱਛੇ ਗਏ ਵੇਰਵੇ ਭਰ ਕੇ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰੋ। ਰਜਿਸਟਰੇਸ਼ਨ ਤੋਂ ਬਾਅਦ ਅਰਜ਼ੀ ਫਾਰਮ ਭਰੋ। ਉਸ ਤੋਂ ਬਾਅਦ ਅਰਜ਼ੀ ਫਾਰਮ ਦਾ ਪ੍ਰਿੰਟ ਲੈ ਲਓ। ਜ਼ਿਕਰਯੋਗ ਹੈ ਕਿ ਭਾਰਤੀ ਸਟੇਟ ਬੈਂਕ ਵੱਲੋਂ ਕੁੱਲ 606 ਖਾਲੀ ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ ਜਿਨ੍ਹਾਂ ਵਿੱਚੋਂ ਰਿਲੇਸ਼ਨਸ਼ਿਪ ਮੈਨੇਜਰ ਦੀਆਂ 314 ਸੀਟਾਂ, ਰਿਲੇਸ਼ਨਸ਼ਿਪ ਮੈਨੇਜਰ ਟੀਮ ਲੀਡ ਦੀਆਂ 20 ਸੀਟਾਂ, ਕਸਟਮਰ ਰਿਲੇਸ਼ਨ ਐਗਜ਼ੀਕਿਊਟਿਵ ਦੀਆਂ 217 ਸੀਟਾਂ, ਨਿਵੇਸ਼ ਅਧਿਕਾਰੀ ਦੀਆਂ 12 ਸੀਟਾਂ, ਸੈਂਟਰਲ ਰਿਸਰਚ ਟੀਮ ਲਈ 2 ਸੀਟਾਂ, ਮਾਰਕੀਟਿੰਗ ਦੀਆਂ 12 ਸੀਟਾਂ, ਡਿਪਟੀ ਮੈਨੇਜਰ ਮਾਰਕੀਟਿੰਗ ਲਈ 26 ਸੀਟੀਂ ‘ਤੇ ਭਰਤੀ ਕੀਤੀ ਜਾਵੇਗੀ। ਫ਼ੀਸ ਦੀ ਗੱਲ ਕਰੀਏ ਜਨਰਲ, ਓਬੀਸੀ, ਈਡਬਲਯੂਐਸ ਲਈ 750 ਰੁਪਏ ਤੇ ਐਸਸੀ ਐਸਟੀ, ਪੀਐਚ ਸ਼੍ਰੇਣੀ ਲਈ ਮੁਫਤ ਫ਼ੀਸ ਹੋਵੇਗੀ।

LEAVE A REPLY

Please enter your comment!
Please enter your name here