ਸਚਿਨ ਤੇਂਦੁਲਕਰ ਨੇ Tokyo Olympics ਲਈ ਜਾਣ ਵਾਲੀ ਟੀਮ ਨੂੰ ਦਿੱਤਾ ਇੱਕ ਵਿਸ਼ੇਸ਼ ਸੁਨੇਹਾ

0
96

ਭਾਰਤ ਦੇ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਟੋਕੀਓ ਓਲੰਪਿਕ ਜਾਣ ਵਾਲੀ ਭਾਰਤ ਦੀ 26 ਮੈਂਬਰੀ ਐਥਲੈਟਿਕਸ (ਟ੍ਰੈਕ ਤੇ ਫੀਲਡ) ਟੀਮ ਨੂੰ ਕਾਮਯਾਬੀ ਦਾ ਮੰਤਰ ਦਿੰਦੇ ਹੋਏ ਕਿਹਾ ਕਿ ਦਬਾਅ ਦਾ ਮਜ਼ਾ ਲਵੋ ਤੇ ਇਸ ਨੂੰ ਆਪਣੇ ‘ਤੇ ਹਾਵੀ ਨਾ ਹੋਣ ਦਿਓ। ਤੇਂਦੁਲਕਰ ਨੇ ਭਾਰਤੀ ਐਥਲੈਟਿਕਸ ਮਹਾਸੰਘ (ਏ. ਐੱਫ. ਆਈ.) ਦੇ ਨਾਲ ਆਨਲਾਈਨ ਪ੍ਰੋਗਰਾਮ ਵਿਚ ਖਿਡਾਰੀਆਂ ਨੂੰ ਵਿਦਾਈ ਦਿੱਤੀ।

ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਨੇ ਸਾਰੀ ਟੀਮ ਨੂੰ ਉਤਸ਼ਾਹ ਪੂਰਨ ਹੋ ਕੇ ਖੇਡਣ ਲਈ ਕਿਹਾ ਤੇ ਨਾਲ ਹੀ ਤੇਂਦੁਲਕਰ ਨੇ ਕਿਹਾ ਕਿ ਕਾਫੀ ਲੋਕ ਕਹਿੰਦੇ ਹਨ ਕਿ ਖੇਡ ਵਿਚ ਹਾਰ ਤੇ ਜਿੱਤ ਹੁੰਦੀ ਹੈ ਪਰ ਮੇਰਾ ਸੁਨੇਹਾ ਹੈ ਕਿ ਹਾਰ ਵਿਰੋਧੀ ਦੀ ਹੋਵੇ ਤੇ ਤੁਸੀਂ ਜਿੱਤ ਦਰਜ ਕਰੋ।

ਤੁਹਾਨੂੰ ਮੈਡਲ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੇ ਸੁਪਨਿਆਂ ਦਾ ਪਿੱਛਾ ਕਰਨਾ ਨਾ ਛੱਡੋ ਤੇ ਤੁਹਾਡਾ ਸੁਪਨਾ ਗ਼ਲੇ ਵਿਚ ਮੈਡਲ ਪਾਉਣਾ, ਰਾਸ਼ਟਰ ਗੀਤ ਵੱਜਣਾ ਤੇ ਤਿਰੰਗੇ ਦਾ ਲਹਿਰਾਉਣਾ ਹੋਣਾ ਚਾਹੀਦਾ ਹੈ। ਟ੍ਰੈਕ ਅਤੇ ਫੀਲਡ ਮਤਲਬ ਕਿ ਐਥਲੈਟਿਕਸ ਮੁਕਾਬਲੇ ਵਿਚ ਕੁੱਲ 47 ਮੈਂਬਰ ਸ਼ਾਮਲ ਹਨ। ਜਿਸ ਵਿਚ 26 ਖਿਡਾਰੀਆਂ ਤੋਂ ਇਲਾਵਾ 11 ਕੋਚ, ਅੱਠ ਸਹਿਯੋਗ ਸਟਾਫ ਅਤੇ ਟੀਮ ਡਾਕਟਰ ਤੇ ਇਕ ਟੀਮ ਆਗੂ ਹੈ। ਇਹ ਟੀਮ 23 ਜੁਲਾਈ ਨੂੰ ਟੋਕੀਓ ਲਈ ਰਵਾਨਾ ਹੋਵੇਗੀ।

LEAVE A REPLY

Please enter your comment!
Please enter your name here