ਸ਼ਾਇਰ ਮੁਨੱਵਰ ਰਾਣਾ ਨੇ ਤਾਲਿਬਾਨ ਮਾਮਲੇ ‘ਚ ਦਿੱਤਾ ਵਿਵਾਦਿਤ ਬਿਆਨ, ਲੋਕਾਂ ਨੇ ਕੀਤਾ ਟ੍ਰੋਲ

0
48

ਅਫਗਾਨਿਸਤਾਨ ਉੱਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਇਸ ਬਾਰੇ ਭਾਰਤ ‘ਚ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਭਾਰਤ ਦੇ ਮਸ਼ਹੂਰ ਕਵੀ ਮੁਨੱਵਰ ਰਾਣਾ ਨੇ ਤਾਲਿਬਾਨ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਬਾਰੇ ਰਾਏ ਬਣਾਉਣ ਵਿੱਚ ਬਹੁਤ ਜਲਦਬਾਜ਼ੀ ਕੀਤੀ ਜਾ ਰਹੀ ਹੈ। ਰਾਣਾ ਨੇ ਕਿਹਾ ਕਿ 20 ਸਾਲਾਂ ਵਿੱਚ ਬਹੁਤ ਸਾਰੇ ਦੇਸ਼ਾਂ ਦੀਆਂ ਫੌਜ਼ਾਂ ਨੇ ਤਾਲਿਬਾਨ ‘ਤੇ ਬੰਬ ਸੁੱਟੇ ਹਨ ਤੇ ਅੱਜ ਜੋ ਹੋ ਰਿਹਾ ਹੈ ਉਹ ਬਦਲੇ ਦੀ ਕਾਰਵਾਈ ਹੈ। ਅਫਗਾਨਿਸਤਾਨ ਵਿੱਚੋਂ ਸਿਰਫ ਉਹੀ ਲੋਕ ਭੱਜ ਰਹੇ ਹਨ, ਜੋ ਪਿਛਲੀ ਅਫਗਾਨ ਸਰਕਾਰ ਦੇ ਬਹੁਤ ਨਜ਼ਦੀਕੀ ਰਹੇ ਹਨ।

ਖ਼ਬਰਾਂ ਅਨੁਸਾਰ ਦੱਸਿਆ ਗਿਆ ਕਿ ਮੁਨੱਵਰ ਰਾਣਾ ਨੇ ਕਿਹਾ,“ਇਹ ਕਿਤੇ ਵੀ ਸਾਬਤ ਨਹੀਂ ਹੋਇਆ ਹੈ ਕਿ ਉਨ੍ਹਾਂ (ਤਾਲਿਬਾਨ) ਨੇ ਕਿਸੇ ਨੂੰ ਮਾਰਿਆ ਹੈ ਜਾਂ ਭਜਾ ਦਿੱਤਾ ਹੈ। ਜਦੋਂ ਤਖ਼ਤੇ ਪਲਟ ਦਿੱਤੇ ਜਾਂਦੇ ਹਨ, ਤਾਂ ਛੋਟੀਆਂ-ਮੋਟੀਆਂ ਚੀਜ਼ਾਂ ਇੱਧਰ-ਉੱਧਰ ਖਿੰਡ-ਪੁੰਡ ਜਾਂਦੀਆਂ ਹਨ। ਜੇ ਭਾਰਤ ‘ਚ ਕਿਤੇ ਸਰਕਾਰ ਬਦਲ ਜਾਵੇ, ਤਾਂ ਇਸ ਸਰਕਾਰ ਦੇ ਖਾਸ ਲੋਕ ਕਿਤੇ ਨਾ ਕਿਤੇ ਲੁਕ ਜਾਣਗੇ। ਹੁਣ ਤੱਕ ਅਜਿਹੀ ਕੋਈ ਰਿਪੋਰਟ ਨਹੀਂ ਜਿਸ ਵਿੱਚ ਤਾਲਿਬਾਨ ਨੇ ਅੱਤਿਆਚਾਰ ਕੀਤਾ ਹੋਵੇ। ਇਹ ਉਹੀ ਲੋਕ ਹਨ ਜੋ ਭੱਜ ਰਹੇ ਹਨ ਜਾਂ ਲੁਕੇ ਹੋਏ ਹਨ ਜੋ ਅਫਗਾਨ ਸਰਕਾਰ ਦੇ ਖ਼ਾਸ ਸਨ। ਇੱਕ ਆਮ ਆਦਮੀ ਜਿਸ ਦਾ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ, ਉਹ ਇਹ ਨਹੀਂ ਕਹਿ ਸਕਦਾ ਕਿ ਲੋਕ ਉਸ ਕਾਰਨ ਭੱਜ ਰਹੇ ਹਨ।

ਰਾਣਾ ਨੇ ਕਿਹਾ, “ਅਫ਼ਗ਼ਾਨਿਸਤਾਨ ਤਾਲਿਬਾਨ ਦਾ ਹੀ ਦੇਸ਼ ਹੈ, ਉਸ ਨੂੰ ਵੀਹ ਸਾਲਾਂ ਤੋਂ ਮਾਰਿਆ ਜਾ ਰਿਹਾ ਹੈ। ਅਮਰੀਕਾ ਨੇ ਬਹੁਤ ਅੱਤਿਆਚਾਰ ਕੀਤੇ ਹਨ। ਕੋਈ ਵੀ ਪਰਿਵਾਰ ਅਜਿਹਾ ਨਹੀਂ ਹੋਵੇਗਾ ਜਿਸ ਦੇ ਦੋ ਜਾਂ ਚਾਰ ਲੋਕਾਂ ਦੀ ਮੌਤ ਇਸ ਅੱਤਿਆਚਾਰ ਕਾਰਣ ਨਾ ਹੋਈ ਹੋਵੇ। ਹੁਣ ਜਦੋਂ ਉਹ ਸੱਤਾ ਵਿੱਚ ਆ ਰਹੇ ਹਨ, ਉਹ ਜਸ਼ਨ ਮਨਾ ਰਹੇ ਹਨ। ਫਿਲਹਾਲ ਨਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਾਰੇ ਕੁਝ ਕਿਹਾ ਹੈ ਤੇ ਨਾ ਹੀ ਵਿਦੇਸ਼ ਮੰਤਰੀ ਨੇ।’

LEAVE A REPLY

Please enter your comment!
Please enter your name here