ਮੋਹਾਲੀ : ਪੰਜਾਬ ਦੀ ਕਮਾਨ ਸੰਭਾਲਦਿਆਂ ਹੀ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਕਸ਼ਨ ਮੋੜ ‘ਚ ਆ ਗਏ ਹਨ। ਇਸ ਕੜੀ ‘ਚ ਪੰਜਾਬ ‘ਚ ਅੱਜ ਵੱਡਾ ਫੇਰਬਦਲ ਕਰਦੇ ਹੋਏ 9 ਆਈਏਐਸ ਅਤੇ 2 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
ਉਥੇ ਹੀ ਪਹਿਲਾਂ ਤਬਾਦਲਿਆਂ ‘ਚ ਨਵੇਂ ਸੀਐਮ ਨੇ ਆਪਣੇ ਘਰ ਜ਼ਿਲ੍ਹੇ ਦੇ ਡੀਸੀ ਦਾ ਤਬਾਦਲਾ ਕਰ ਦਿੱਤਾ ਹੈ। ਹੁਣ ਗਿਰੀਸ਼ ਦਿਆਲਨ ਦੀ ਜਗ੍ਹਾ ਆਈਏਐਸ ਅਧਿਕਾਰੀ ਈਸ਼ਾ ਮੋਹਾਲੀ ਦੀ ਨਵੀਂ ਡੀਸੀ ਹੋਵੇਗੀ।