ਕੇਂਦਰੀ ਮੰਤਰੀ ਮੰਡਲ ਨੇ ਚੋਣਾਂ ‘ਚ ਧੋਖਾਧੜੀ ਨੂੰ ਰੋਕਣ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਦੱਸ ਦਈਏ ਕਿ ਬੁੱਧਵਾਰ ਨੂੰ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ‘ਚ ਵੋਟਰ ਆਈਡੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ, ਜਾਅਲੀ ਵੋਟਿੰਗ ਅਤੇ ਵੋਟਰ ਸੂਚੀ ਵਿੱਚ ਡੁਪਲੀਕੇਸ਼ਨ ਨੂੰ ਰੋਕਣ ਲਈ ਸਿੰਗਲ ਵੋਟਰ ਸੂਚੀ ਤਿਆਰ ਕਰਨ ਵਰਗੇ ਫੈਸਲੇ ਸ਼ਾਮਲ ਹਨ।
ਜਾਣਕਾਰੀ ਲਈ ਦੱਸ ਦਈਏ ਕਿ ਕੈਬਨਿਟ ਵੱਲੋਂ ਮਨਜ਼ੂਰ ਕੀਤੇ ਗਏ ਬਿੱਲ ‘ਚ ਸਰਵਿਸ ਵੋਟਰਾਂ ਲਈ ਚੋਣ ਕਾਨੂੰਨ ਨੂੰ ਵੀ ‘ਲਿੰਗ ਨਿਰਪੱਖ’ ਬਣਾਇਆ ਜਾਵੇਗਾ। ਬਿੱਲ ਵਿੱਚ ਇਹ ਵਿਵਸਥਾ ਵੀ ਕੀਤੀ ਗਈ ਹੈ ਕਿ ਹੁਣ ਨੌਜਵਾਨ ਸਾਲ ‘ਚ ਚਾਰ ਵੱਖ-ਵੱਖ ਮਿਤੀਆਂ ਨੂੰ ਵੋਟਰ ਵਜੋਂ ਨਾਮ ਦਰਜ ਕਰਵਾ ਸਕਣਗੇ।
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਇਹ ਵਿਵਸਥਾ ਸੀ ਕਿ ਕਟ ਆਫ ਡੇਟ 1 ਜਨਵਰੀ ਹੋਣ ਕਾਰਨ ਕਈ ਨੌਜਵਾਨ ਵੋਟਰ ਸੂਚੀ ਤੋਂ ਵਾਂਝੇ ਰਹਿ ਗਏ ਸਨ। ਦਰਅਸਲ 2 ਜਨਵਰੀ ਨੂੰ ਕੱਟ-ਆਫ ਤਰੀਕ ਹੋਣ ਕਾਰਨ ਨੌਜਵਾਨ 18 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਵੀ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ ਅਤੇ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ। ਪਰ ਹੁਣ ਬਿੱਲ ‘ਚ ਸੁਧਾਰ ਤੋਂ ਬਾਅਦ ਉਸ ਨੂੰ ਸਾਲ ‘ਚ ਚਾਰ ਵਾਰ ਨਾਮਜ਼ਦ ਕਰਨ ਦਾ ਮੌਕਾ ਮਿਲੇਗਾ।