ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਸ਼ਰਾਈਨ ਬੋਰਡ ਨੇ ਜਾਰੀ ਕੀਤੀ ਐਡਵਾਈਜ਼ਰੀ

0
116

ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਦੌਰਾਨ ਹੈਲੀਕਾਪਟਰ ਸੇਵਾ ਦੀ ਆਨਲਾਈਨ ਟਿਕਟ ਬੁਕਿੰਗ ਦੇ ਨਾਂ ‘ਤੇ ਸ਼ਰਧਾਲੂ ਅਕਸਰ ਫ਼ਰਜ਼ੀ ਵੈੱਬਸਾਈਟਾਂ ਦੇ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਹਰੇਕ ਮਹੀਨੇ ਕਰੀਬ 10 ਮਾਮਲੇ ਧੋਖਾਧੜੀ ਦੇ ਸਾਹਮਣੇ ਆ ਰਹੇ ਹਨ। ਮੌਜੂਦਾ ਸਾਲ ਦੇ ਜਨਵਰੀ ਮਹੀਨੇ ‘ਚ ਅੱਠ ਤੋਂ ਦਸ ਠੱਗੀ ਦੇ ਮਾਮਲੇ ਸਾਹਮਣੇ ਆਏ। ਫਰਵਰੀ ‘ਚ ਵੀ ਇੰਨੇ ਹੀ ਸ਼ਰਧਾਲੂਆਂ ਨਾਲ ਧੋਖਾਧੜੀ ਹੋਈ ਤੇ ਮਾਰਚ ਮਹੀਨੇ ‘ਚ ਹੁਣ ਤਕ ਚਾਰ ਤੋਂ ਪੰਜ ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ਰਧਾਲੂਆਂ ਨੂੰ ਆਨਲਾਈਨ ਟਿਕਟ ਬੁਕਿੰਗ ‘ਚ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ ਜਾਂ ਐਪ ਦੀ ਹੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ।

ਸ਼ਰਾਈਨ ਬੋਰਡ ਦੇ ਸੀਈਓ ਰਮੇਸ਼ ਕੁਮਾਰ ਨੇ ਦੱਸਿਆ ਕਿ ਬੋਰਡ ਨੂੰ ਪਿਛਲੇ ਕਈ ਮਹੀਨਿਆਂ ਤੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਇੰਟਰਨੈੱਟ ਮੀਡੀਆ ‘ਤੇ ਸਰਗਰਮ ਕੁਝ ਆਨਲਾਈਨ ਠੱਗਾਂ ਨੇ ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਨਾਂ ਨਾਲ ਕੁਝ ਫ਼ਰਜ਼ੀ ਵੈੱਬਸਾਈਟਾਂ ਤਿਆਰ ਕੀਤੀਆਂ ਹਨ। ਸ਼ਰਧਾਲੂਆਂ ਨੂੰ ਕਈ ਵਾਰ ਜਾਗਰੂਕ ਕਰਨ ਤੋਂ ਬਾਅਦ ਵੀ ਠੱਗੀ ਦਾ ਇਹ ਸਿਲਸਿਲਾ ਜਾਰੀ ਹੈ। ਇਸ ਹਾਲਤ ‘ਚ ਇਹ ਠੱਗ ਇਨ੍ਹਾਂ ਵੈੱਬਸਾਈਟਾਂ ‘ਤੇ ਸ਼ਰਧਾਲੂਆਂ ਨਾਲ ਹੈਲੀਕਾਪਟਰ ਬੁਕਿੰਗ ਦੇ ਨਾਂ ‘ਤੇ ਹਰੇਕ ਦਿਨ ਲੱਖਾਂ ਰੁਪਇਆਂ ਦੀ ਠੱਗੀ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਵੈੱਬਸਾਈਟ ‘ਤੇ ਟਿਕਟ ਬੁੱਕ ਕੀਤੀ ਜਾ ਰਹੀ ਹੈ, ਉਹ ਬੋਰਡ ਨਾਲ ਸਬੰਧਿਤ ਨਹੀਂ ਹੈ। ਬੋਰਡ ਨੇ ਇਸ ਸਬੰਧੀ ਜੰਮੂ-ਕਸ਼ਮੀਰ ਪੁਲਿਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਕੋਲ ਕੇਸ ਵੀ ਦਰਜ ਕਰਾਇਆ ਹੈ। ਉਨ੍ਹਾਂ ਅਪੀਲ ਕੀਤੀ ਕਿ ਸ਼ਰਧਾਲੂ ਸਿਰਫ਼ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ www.maavaishnodevi.org ਦੀ ਵਰਤੋਂ ਕਰ ਕੇ ਵੀ ਬੁਕਿੰਗ ਕਰਾ ਸਕਦੇ ਹਨ।

LEAVE A REPLY

Please enter your comment!
Please enter your name here