
ਵੀਰੇਸ਼ ਕੁਮਾਰ ਭਵਰਾ ਨੂੰ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਵਿਚ ਤਿੰਨ ਮਹੀਨਿਆਂ ਦੇ ਅੰਦਰ ਪੁਲਿਸ ਨੂੰ ਤੀਜਾ ਡੀਜੀਪੀ ਮਿਲਿਆ ਹੈ।
PM ਮੋਦੀ ਦੀ ਸੁਰੱਖਿਆ ਮਾਮਲਾ: ਕਿਸਾਨਾਂ ਦੀਆਂ ਜ਼ਮੀਨਾਂ ਖਤਰੇ ‘ਚ ? ਸੁਣੋ ਕਿਸਾਨਾਂ ਸਿਰ ਕਿਉਂ ਫੁੱਟਿਆ ਭਾਂਡਾ ?
ਮੰਗਲਵਾਰ ਨੂੰ ਹੋਈ ਮੀਟਿੰਗ ਤੋਂ ਬਾਅਦ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਰਾਜ ਸਰਕਾਰ ਨੂੰ ਸੀਨੀਆਰਤਾ ਅਤੇ ਯੋਗਤਾ ਦੇ ਆਧਾਰ ‘ਤੇ ਤਿੰਨ ਨਾਵਾਂ ਦੀ ਸਿਫ਼ਾਰਸ਼ ਕੀਤੀ ਸੀ। ਸੂਬੇ ਨੇ ਤਿੰਨ ਅਧਿਕਾਰੀਆਂ ਵਿੱਚੋਂ ਇੱਕ ਨੂੰ ਡੀਜੀਪੀ ਵਜੋਂ ਨਿਯੁਕਤ ਕਰਨਾ ਸੀ।
ਸੀਨੀਆਰਤਾ ਯੋਗਤਾ ਅਤੇ ਛੇ ਮਹੀਨਿਆਂ ਦੇ ਕਾਰਜਕਾਲ ਦੇ UPSE ਮਾਪਦੰਡ ਦੇ ਅਧਾਰ ‘ਤੇ ਬੋਦ ਕੁਮਾਰ (1988 ਬੈਚ) ਅਤੇ 1987 ਬੈਚ ਦੇ ਵੀਕੇ ਭਵਰਾ ਅਤੇ ਦਿਨਕਰ ਗੁਪਤਾ ਦਾ ਨਾਮ ਸੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਚਰਨਜੀਤ ਸਿੰਘ ਚੰਨੀ ਦੀ ਥਾਂ ਲੈਣ ਤੋਂ ਬਾਅਦ ਦਿਨਕਰ ਗੁਪਤਾ ਨੇ ਡੀਜੀਪੀ ਦਾ ਅਹੁਦਾ ਛੱਡ ਦਿੱਤਾ ਸੀ।
ਇੱਥੇ ਤਿਆਰ ਹੁੰਦੀ ਹੈ ਪ੍ਰਚਾਰ ਦੀ ਸਮੱਗਰੀ, ਜਿੱਤ ਦੀ ਸਕੀਮ ਕਿਵੇਂ ਘੜ੍ਹੀ ਜਾਂਦੀ ਹੈ ?ਸੁਣੋ
ਪੰਜਾਬ ਸਰਕਾਰ ਨੇ ਆਪਣੇ 10 ਸਭ ਤੋਂ ਸੀਨੀਅਰ ਅਧਿਕਾਰੀਆਂ ਦੇ ਨਾਮ ਯੂਪੀਐਸਸੀ ਨੂੰ ਭੇਜੇ ਸਨ। ਇਸ ਸੂਚੀ ਵਿੱਚ ਐਮਕੇ ਤਿਵਾੜੀ, ਰੋਹਿਤ ਚੌਧਰੀ, ਇਕਬਾਲ ਪ੍ਰੀਤ ਸਿੰਘ ਸਹੋਤਾ, ਸੰਜੀਵ ਕਾਲੜਾ, ਪਰਾਗ ਜੈਨ ਅਤੇ ਬਰਜਿੰਦਰ ਕੁਮਾਰ ਉੱਪਲ ਤੋਂ ਇਲਾਵਾ ਸਿਧਾਰਥ ਚਟੋਪਾਧਿਆਏ ਦੇ ਨਾਂ ਸ਼ਾਮਲ ਸਨ।
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਰਾਜ ਸਰਕਾਰ ਨੂੰ ਸੀਨੀਆਰਤਾ ਅਤੇ ਯੋਗਤਾ ਦੇ ਆਧਾਰ ‘ਤੇ ਤਿੰਨ ਨਾਵਾਂ ਦੀ ਸਿਫ਼ਾਰਸ਼ ਕੀਤੀ ਸੀ। ਇਸ ਵਿਚ ਬੋਦ ਕੁਮਾਰ (1988 ਬੈਚ) ਅਤੇ 1987 ਬੈਚ ਦੇ ਵੀਕੇ ਭਵਰਾ ਅਤੇ ਦਿਨਕਰ ਗੁਪਤਾ ਦਾ ਨਾਮ ਸੀ। ਹੁਣ ਸੂਬਾ ਸਰਕਾਰ ਨੇ ਵੀਕੇ ਭਵਰਾ ਨੂੰ ਨਵਾਂ ਡੀਜੀਪੀ ਨਿਯੁਕਤ ਕਰ ਦਿੱਤਾ ਹੈ।