ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਤਾ ਵਿੱਚ ਅੱਜ ਜੀਐੱਸਟੀ ਪਰਿਸ਼ਦ ਦੀ ਬੈਠਕ ਹੋਵੇਗੀ। ਬੈਠਕ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਵੇਗੀ। ਜੀਐੱਸਟੀ ਪਰਿਸ਼ਦ ਦੀ ਬੈਠਕ ਵਿੱਚ ਹੰਗਾਮਾ ਹੋਣ ਦੇ ਲੱਛਣ ਬਣ ਰਹੇ ਹਨ ਕਿਉਂਕਿ ਗੈਰ ਭਾਜਪਾ ਸ਼ਾਸਿਤ 7 ਰਾਜਾਂ ਨੇ ਕਈ ਮੁੱਦੇ ‘ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਹੈ।
ਬੈਠਕ ਦੀ ਪ੍ਰਧਾਨਤਾ ਨਿਰਮਲਾ ਸੀਤਾਰਮਨ ਅਤੇ ਅਨੁਰਾਗ ਠਾਕੁਰ ਕਰਨਗੇ। ਰਹਿ ਵੀ ਕਿਹਾ ਜਾ ਰਿਹਾ ਕਿ ਕੋਰੋਨਾ ਨਾਲ ਜੁੜੀ ਸਮੱਗਰੀ ਜਿਵੇਂ ਦਵਾਈਆਂ, ਟੀਕਿਆਂ ਅਤੇ ਚਿਕਿਤਸਾ ਉਪਕਰਨਾਂ ‘ਤੇ ਟੈਕਸ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬੈਠਕ ‘ਚ ਸੂਬਿਆਂ ਨੂੰ ਮਾਲੀਆ ਨੁਕਸਾਨ ਅਤੇ ਇਸ ਦੀ ਭਰਪਾਈ ਨੂੰ ਲੈ ਕੇ ਵੀ ਚਰਚਾ ਸੰਭਵ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਾਲੀ ਜੀਐੱਸਟੀ ਪਰਿਸ਼ਦ ਦੀ ਬੈਠਕ ਕਰੀਬ ਅੱਠ ਮਹੀਨਿਆਂ ਬਾਅਦ ਹੋ ਰਹੀ ਹੈ।