ਹਰ ਸਾਲ 08 ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਜਾਂਦਾ ਹੈ। ਜੇਕਰ ਸਾਖਰਤਾ ਦਿਵਸ ਦਾ ਪਿਛੋਕੜ ਵੇਖੀਏ ਤਾਂ 17 ਨਵੰਬਰ 1965 ਨੂੰ ਯੂਨੈਸਕੋ ਵੱਲੋਂ ਫੈਸਲਾ ਕੀਤਾ ਗਿਆ ਕਿ ਹਰ ਸਾਲ 8 ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ। ਪਹਿਲੀ ਵਾਰ 8 ਸਤੰਬਰ 1966 ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਗਿਆ ਸੀ।
ਸਾਖਰਤਾ ਸਿਰਫ ਕਿਤਾਬੀ ਸਿੱਖਿਆ ਪ੍ਰਾਪਤ ਕਰਨ ਤੱਕ ਹੀ ਸੀਮਿਤ ਨਹੀਂ ਹੁੰਦੀ ਬਲਕਿ ਸਾਖਰਤਾ ਦਾ ਮਤਲਬ ਲੋਕਾਂ ਵਿੱਚ ਉਨ੍ਹਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਦੇ ਪ੍ਰਤੀ ਜਾਗਰੂਕਤਾ ਲਿਆ ਕੇ ਸਮਾਜਿਕ ਵਿਕਾਸ ਦਾ ਆਧਾਰ ਬਣਾਉਣਾ ਹੈ। ਸਾਖਰਤਾ ਗਰੀਬੀ ਘਟਾਉਣ, ਲਿੰਗ ਅਨੁਪਾਤ ਸੁਧਾਰਨ, ਭ੍ਰਿਸ਼ਟਾਚਾਰ ਅਤੇ ਹੋਰ ਸਮਾਜਿਕ ਸਮੱਸਿਆਵਾਂ ਦੇ ਹੱਲ ਕਰਨ ਵਿੱਚ ਸਹਾਇਕ ਅਤੇ ਸਮਰੱਥ ਕਰਦੀ ਹੈ।
ਵਿਸ਼ਵ ਸਾਖਰਤਾ ਦਿਵਸ ਇੱਕ ਅਜਿਹਾ ਦਿਵਸ ਹੈ ਜੋ ਪੜ੍ਹਾਈ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ। ਅੱਜ ਵਿਸ਼ਵ ਸਾਖਰਤਾ ਦਿਵਸ ਹੈ। ਜੇਕਰ ਗੱਲ ਕੀਤੀ ਜਾਵੇ ਭਾਰਤ ਤੇ ਯੂਨੈਸਕੋ ਦੇ ਨਿਯਮਾਂ ਦੀ ਤਾਂ ਉਨ੍ਹਾਂ ਅਨੁਸਾਰ ਜੇਕਰ ਕਿਸੇ ਦੇਸ਼ ਜਾਂ ਸੂਬੇ ਦੀ 90 ਪ੍ਰਤੀਸ਼ਤ ਆਬਾਦੀ ਸਾਖਰ ਹੈ ਤਾਂ ਉਸਨੂੰ ਪੂਰੀ ਤਰ੍ਹਾਂ ਸਾਖਰ ਮੰਨਿਆ ਜਾਂਦਾ ਹੈ। ਪਰ ਭਾਰਤ ‘ਚ ਕੇਰਲ ਨੂੰ ਪਿਛਲੇ ਦੋ ਦਹਾਕਿਆਂ ਤੋਂ ਦੇਸ਼ ਦਾ ਸਭ ਤੋਂ ਪੂਰਨ ਸੂਬਾ ਘੋਸ਼ਿਤ ਕੀਤਾ ਜਾ ਚੁੱਕਿਆ ਹੈ। 2011 ‘ਚ ਜੋ ਜਨਗਣਨਾ ਕੀਤੀ ਗਈ ਸੀ,ਉਸ ਅਨੁਸਾਰ ਪੰਜਾਬ ਦੀ ਸਾਖਰਤਾ ਦਰ 76.68 ਪ੍ਰਤੀਸ਼ਤ ਹੈ।ਜਿਸ ਵਿਚ ਮਰਦਾਂ ਦੀ ਸਾਖ਼ਰਤਾ ਦਰ 81.48 ਪ੍ਰਤੀਸ਼ਤ ਹੈ ਅਤੇ ਮਹਿਲਾਵਾਂ ਦੀ 71.34 ਪ੍ਰਤੀਸ਼ਤ ਹੈ।
ਉੱਥੇ ਹੀ ਸਾਲ 2017 ‘ਚ ਰਾਸ਼ਟਰੀ ਅੰਕੜਿਆਂ ਅਨੁਸਾਰ ਪੰਜਾਬ ਦੀ ਸਾਖ਼ਰਤਾ ਦਰ 83.7 % ਹੈ ,ਜਿਸ ਵਿੱਚ ਮਰਦਾਂ ਦੀ ਸਾਖਰਤਾ ਦਰ 88.5% ਹੈ ,ਅਤੇ ਮਹਿਲਾਵਾਂ ਦੀ 78.5ਪ੍ਰਤੀਸ਼ਤ ਹੈ । ਪੰਜਾਬ ਵਿੱਚ ਮਹਿਲਾਵਾਂ ਦੇ ਸਾਖਰਤਾ ਵਿੱਚ ਪਿਛਲੇ 10 ਸਾਲੇ ‘ਚ ਕਾਫੀ ਸੁਧਾਰ ਹੋਇਆ ਹੈ। 2011 ਦੀ ਜਨਗਣਨਾ ਦੇ ਮੁਤਾਬਿਕ 71.34 ਪ੍ਰਤੀਸ਼ਤ ਪੰਜਾਬ ਦੀ ਮਹਿਲਾਵਾਂ ਸਾਖਰ ਹੋਈਆਂ ਹਨ।
ਪੰਜਾਬ ਵਿੱਚ ਸਭ ਤੋਂ ਵੱਧ ਸਾਖਰਤਾ ਦਰ
ਜਲੰਧਰ 82.48%
ਲੁਧਿਆਣਾ 82.20 %
ਹੁਸ਼ਿਆਰਪੁਰ 84.59 %
ਮੁਹਾਲੀ 83.80
ਪੰਜਾਬ ਵਿੱਚ ਸਭ ਤੋਂ ਘੱਟ
ਮਾਨਸਾ 61.83%
ਮੁਕਤਸਰ ਸਾਹਿਬ 65.81%
ਤਰਨਤਾਰਨ 67.81%
ਬਰਨਾਲਾ ਵਿੱਚ 67.82%
ਅੰਮ੍ਰਿਤਸਰ 76.27%
ਬਠਿੰਡਾ 68.28%
ਫ਼ਰੀਦਕੋਟ 69.55%
ਫਤਹਿਗੜ੍ਹ ਸਾਹਿਬ 79.35%
ਫ਼ਿਰੋਜ਼ਪੁਰ 68.92%
ਗੁਰਦਾਸਪੁਰ 79.95
ਕਪੂਰਥਲਾ 79.07%
ਮੋਗਾ 70.68%
ਪਟਿਆਲਾ 75.28%
ਰੂਪਨਗਰ 82.19%
ਸੰਗਰੂਰ 67.99%
ਸ਼ਹੀਦ ਭਗਤ ਸਿੰਘ ਨਗਰ 79.98%
ਬੇਸ਼ੱਕ ਸਾਖਰਤਾ ‘ਚ ਪੰਜਾਬ ਬਾਕੀ ਸੂਬਿਆਂ ਨਾਲੋਂ ਕਾਫੀ ਪਿੱਛੇ ਹੈ ਪਰ ਇੱਥੇ ਹੀ ਇੱਕ ਗੱਲ ਦੀ ਖਾਸ ਮਹੱਤਤਾ ਇਹ ਹੈ ਕਿ ਪੰਜਾਬ ਦੀਆਂ ਮਹਿਲਾਵਾਂ ਦਾ ਰੁਝਾਨ ਸਿੱਖਿਆ ਹਾਸਿਲ ਕਰਨ ਦੇ ਵਿੱਚ ਮਰਦਾਂ ਦੇ ਮੁਕਾਬਲੇ ਕਾਫ਼ੀ ਬਿਹਤਰ ਹੋਇਆ ਹੈ। ਪਿਛਲੇ ਕਈ ਸਾਲਾਂ ਵਿੱਚੋਂ ਆਦਮੀਆਂ ਦੀ ਸਾਖ਼ਰਤਾ ਦਰ ਵਿੱਚ 6.3 %ਸੁਧਾਰ ਹੋਇਆ ਹੈ, ਉੱਥੇ ਹੀ ਮਹਿਲਾਵਾਂ ਵਿੱਚ ਇਹ ਅੰਕੜਾ 7.9 %ਰਿਹਾ ਹੈ।
ਨੇਪਾਲ, ਪਾਕਿਸਤਾਨ ਵਰਗੇ ਸਾਡੇ ਗੁਆਂਢੀ ਦੇਸ਼ਾਂ ਵਿੱਚ ਹਾਲਤ ਸਾਡੇ ਨਾਲੋਂ ਵੀ ਖਰਾਬ ਹੈ ਪਰ ਵਿਸ਼ਵ ਵਿੱਚ ਚੀਨ ਵਰਗੇ ਦੇਸ਼ ਵੀ ਹਨ ਜਿਨ੍ਹਾਂ ਦੀ ਸਾਖਰਤਾ ਦਰ 93.3 ਫੀਸਦੀ ਹੈ। ਇਹ ਉਹ ਸੰਖਿਆ ਅਤੇ ਆਂਕੜੇ ਹਨ ਜੋ ਸਰਕਾਰੀ ਹਨ ਜੇਕਰ ਅਸੀਂ ਹਕੀਕਤ ਦੇਖੀਏ ਤਾਂ ਹਾਲਾਤ ਹੋਰ ਵੀ ਗੰਭੀਰ ਨਜ਼ਰ ਆਉਣਗੇ। ਸੁਡਾਨ, ਅਫਗਾਨਿਸਤਾਨ ਵਰਗੇ ਦੇਸ਼ ਵੀ ਹਨ ਜਿੱਥੇ ਸਾਖਰਤਾ ਦਰ ਬੇਹੱਦ ਘੱਟ ਹੈ। ਵਿਸ਼ਵ ਵਿੱਚ ਘੱਟ ਰਹੀ ਸਾਖਰਤਾ ਦਰ ਨੂੰ ਸੁਧਾਰਨ ਅਤੇ ਇਸ ਖੇਤਰ ਵਿੱਚ ਵੱਧ ਕੰਮ ਕਰਨ ਦੇ ਲਈ ਹੀ ਸੰਯੁਕਤ ਰਾਸ਼ਟਰ ਸਿੱਖਿਅਕ, ਵਿਗਿਆਨਕ ਅਤੇ ਸੰਸਕ੍ਰਿਤ ਸੰਗਠਨ (ਯੂਨੇਸਕੋ) ਦੁਆਰਾ ਹਰ ਸਾਲ 8 ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਜਾਂਦਾ ਹੈ। ਇਸਦਾ ਉਦੇਸ਼ ਵਿਅਕਤੀਆਂ, ਸੰਸਥਾਵਾਂ ਅਤੇ ਸਾਰੇ ਭਾਈਚਾਰਿਆਂ ਨੂੰ ਪੜ੍ਹਾਈ ਦੇ ਮਹੱਤਵ ਤੋਂ ਜਾਣੂ ਕਰਵਾਉਣਾ ਹੈ।









