ਮਨੀਪੁਰ ਵਿਚ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਦੀ ਵੋਟਿੰਗ ਜਾਰੀ ਹੈ। ਸਵੇਰੇ 9 ਵਜੇ ਤਕ 11.49 ਫ਼ੀਸਦੀ ਵੋਟਾਂ ਪੈ ਚੁੱਕੀਆਂ ਸਨ। 6 ਜ਼ਿਲ੍ਹਿਆਂ ਦੀਆਂ 22 ਵਿਧਾਨ ਸਭਾ ਸੀਟਾਂ ‘ਤੇ ਵੋਟਰ 92 ਉਮੀਦਵਾਰਾਂ ਦਾ ਫੈਸਲਾ ਕਰਨਗੇ। ਕੋਵਿਡ-19 ਦੇ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ 1247 ਪੋਲਿੰਗ ਸਟੇਸ਼ਨਾਂ ‘ਤੇ ਵੋਟਿੰਗ ਦੇ ਲਈ ਸਾਰੇ ਪ੍ਰਬੰਧ ’ਚ ਵੋਟਿੰਗ ਹੋ ਰਹੀ ਹੈ।
ਇਸ ਗੇੜ ਵਿਚ ਕੁੱਲ 60 ਵਿਚੋਂ 22 ਹਲਕਿਆਂ ਵਿਚ ਵੋਟਾਂ ਪੈਣਗੀਆਂ। ਸੂਬੇ ਦੇ ਛੇ ਜ਼ਿਲ੍ਹਿਆਂ ਵਿਚ 20 ਹਜ਼ਾਰ ਨੀਮ ਫ਼ੌਜ ਬਲ ਤਾਇਨਾਤ ਕੀਤੇ ਗਏ ਹਨ ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਮਨੀਪੁਰ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 4,988 ਚੋਣ ਕਰਮਚਾਰੀ ਚੋਣ ਅਮਲ ਨੂੰ ਸਿਰੇ ਚੜ੍ਹਾਉਣਗੇ।
8,38,730 ਵੋਟਰ 92 ਉਮੀਦਵਾਰਾਂ ਦਾ ਭਵਿੱਖ ਦੂਜੇ ਗੇੜ ਵਿਚ ਤੈਅ ਕਰਨਗੇ। ਸੂਬੇ ਵਿਚ ਪਹਿਲਾ ਗੇੜ 28 ਫਰਵਰੀ ਨੂੰ ਸਿਰੇ ਚੜ੍ਹਿਆ ਸੀ। ਕੋਵਿਡ ਦੇ ਮੱਦੇਨਜ਼ਰ ਚੋਣ ਕੇਂਦਰਾਂ ਵਿਚ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। 223 ਪੋਲਿੰਗ ਕੇਂਦਰਾਂ ਉਤੇ ਸਿਰਫ਼ ਮਹਿਲਾ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ।
12 ਪੋਲਿੰਗ ਕੇਂਦਰ ਅਜਿਹੇ ਹਨ ਜਿੱਥੇ ਮੁੜ ਵੋਟਿੰਗ ਹੋਵੇਗੀ। ਇਨ੍ਹਾਂ ਕੇਂਦਰਾ ਉਤੇ ਗੜਬੜੀ ਫੈਲਾਉਣ ਵਾਲੇ ਅਨਸਰਾਂ ਨੇ ਈਵੀਐਮਜ਼ ਨੂੰ ਨੁਕਸਾਨ ਪਹੁੰਚਾਇਆ ਸੀ।