ਵਿਦੇਸ਼ ਮੰਤਰੀ ਨੇ ਅੱਜ ਅਫਗਾਨਿਸਤਾਨ ਮਸਲੇ ‘ਤੇ ਸਾਰੇ ਦਲਾਂ ਦੀ ਬੁਲਾਈ ਬੈਠਕ

0
42

ਵਿਦੇਸ਼ ਮੰਤਰੀ ਨੇ ਅਫ਼ਗਾਨਿਸਤਾਨ ਦੇ ਘਟਨਾਕ੍ਰਮ ਨੂੰ ਲੈ ਕੇ ਅੱਜ ਸਾਰੇ ਦਲਾਂ ਦੀ ਬੈਠਕ ਬੁਲਾਈ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸਿਆਸੀ ਪਾਰਟੀਆਂ ਦੇ ਸੰਸਦੀ ਦਲਾਂ ਦੇ ਨੇਤਾਵਾਂ ਨੂੰ ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਦੇ ਰਹੇ ਹਨ। ਇਸ ਦੌਰਾਨ ਅਫ਼ਗਾਨਿਸਤਾਨ’ਚ ਫਸੇ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਭਾਰਤ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ ਤੇ ਮੌਜੂਦਾ ਸਥਿਤ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

ਇਸ ਬੈਠਕ ’ਚ ਕੇਂਦਰੀ ਮੰਤਰੀ ਪੀਊਸ਼ ਗੋਇਲ ਅਤੇ ਪ੍ਰਹਿਲਾਦ ਜੋਸ਼ੀ ਵੀ ਮੌਜੂਦ ਹਨ। ਸਰਕਾਰ ਦੀ ਬ੍ਰੀਫਿੰਗ ਅਫ਼ਗਾਨਿਸਤਾਨ ਤੋਂ ਲੋਕਾਂ ਦੀ ਨਿਕਾਸੀ ਦੀ ਮੁਹਿੰਮ ’ਤੇ ਕੇਂਦਰਿਤ ਰਹਿਣ ਦੀ ਉਮੀਦ ਹੈ ਅਤੇ ਇਸ ’ਚ ਉੱਥੋਂ ਦੇ ਹਾਲਾਤ ਨੂੰ ਲੈ ਕੇ ਸਰਕਾਰ ਦੇ ਮੁਲਾਂਕਣ ਦੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਜਾਣਕਾਰੀ ਦਿੱਤੀ ਕਿ ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਦੀ ਮੁਹਿੰਮ ਦੇ ਅਧੀਨ ਭਾਰਤ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਅਫ਼ਗਾਨ ਸਮੇਤ ਕਰੀਬ 730 ਲੋਕਾਂ ਨੂੰ ਇੱਥੇ ਲਿਆ ਚੁੱਕਿਆ ਹੈ।

ਅਫ਼ਗਾਨਿਸਤਾਨ ਤੋਂ ਕੱਢ ਕੇ ਲਿਆਏ ਗਏ 146 ਨਾਗਰਿਕ ਕਤਰ ਦੀ ਰਾਜਧਾਨੀ ਤੋਂ 4 ਵੱਖ-ਵੱਖ ਜਹਾਜ਼ਾਂ ਰਾਹੀਂ ਸੋਮਵਾਰ ਨੂੰ ਭਾਰਤ ਪਹੁੰਚੇ। ਇਨ੍ਹਾਂ ਨਾਗਰਿਕਾਂ ਨੂੰ ਅਮਰੀਕਾ ਅਤੇ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਜਹਾਜ਼ ਰਾਹੀਂ ਪਿਛਲੇ ਕੱੁਝ ਦਿਨ ’ਚ ਕਾਬੁਲ ਤੋਂ ਦੋਹਾ ਲਿਜਾਇਆ ਗਿਆ ਸੀ। ਭਾਰਤ, ਤਿੰਨ ਉਡਾਣਾਂ ਰਾਹੀਂ 2 ਅਫ਼ਗਾਨ ਸੰਸਦ ਮੈਂਬਰਾਂ ਸਮੇਤ 392 ਲੋਕਾਂ ਨੂੰ ਐਤਵਾਰ ਦੇਸ਼ ਵਾਪਸ ਲਿਆਇਆ ਸੀ। ਇਸ ਤੋਂ ਪਹਿਲਾਂ 16 ਅਗਸਤ ਨੂੰ 40 ਤੋਂ ਵੱਧ ਲੋਕਾਂ ਨੂੰ ਭਾਰਤ ਲੈ ਕੇ ਆਏ ਸੀ। ਜਿਨ੍ਹਾਂ ’ਚੋਂ ਜ਼ਿਆਦਾਤਰ ਭਾਰਤੀ ਦੂਤਘਰ ਦੇ ਕਰਮੀ ਸਨ।

LEAVE A REPLY

Please enter your comment!
Please enter your name here