ਅਮਰੀਕਾ ਨਵੰਬਰ ਤੋਂ ਆਪਣੀਆਂ ਜ਼ਮੀਨੀ ਸਰਹੱਦਾਂ ਨੂੰ ਖੋਲ੍ਹ ਦੇਵੇਗਾ। ਅਮਰੀਕਾ ਨੇ ਫ਼ੈਸਲਾ ਕੀਤਾ ਹੈ ਕਿ ਉਹ ਸਿਰਫ ਪੂਰੀ ਤਰ੍ਹਾਂ ਨਾਲ ਟੀਕਾਕਰਣ ਕਰਵਾ ਚੁੱਕੇ ਲੋਕਾਂ ਲਈ ਆਪਣੀ ਸਰਹੱਦਾਂ ਖੋਲ੍ਹੇਗਾ। ਇਸ ਫੈਸਲੇ ਦੇ ਨਾਲ ਹੀ ਅਮਰੀਕਾ 19 ਮਹੀਨੇ ਤੋਂ ਬੰਦ ਆਪਣੇ ਬਾਰਡਰ ਨੂੰ ਫਿਰ ਤੋਂ ਅੰਤਰਰਾਸ਼ਟਰੀ ਸੈਲਾਨੀਆਂ ਲਈ ਖੋਲ੍ਹਣ ਜਾ ਰਿਹਾ ਹੈ।
ਜਦੋਂ ਕੋਰੋਨਾ ਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਅਮਰੀਕਾ ਨੇ ਕੈਨੇਡਾ ਅਤੇ ਮੈਕਸੀਕੋ ਵਿਚਕਾਰ ਜ਼ਰੂਰੀ ਯਾਤਰਾ, ਜਿਸ ਵਿਚ ਟਰੇਡ ਵੀ ਸ਼ਾਮਲ ਹੈ ਉਸ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਸੀ। ਹੁਣ ਇਹ ਨਵੇਂ ਨਿਯਮਾਂ ਦੇ ਬਾਅਦ, ਜਿਹਨਾਂ ਦਾ ਐਲਾਨ ਬੁੱਧਵਾਰ ਨੂੰ ਹੋਇਆ ਹੈ। ਇਸ ਅਨੁਸਾਰ ਅਮਰੀਕੀ ਅਥਾਰਿਟੀਜ਼ ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਲੋਕਾਂ ਨੂੰ ਦੇਸ਼ ਵਿਚ ਦਾਖਲ ਹੋਣ ਦੀ ਆਗਿਆ ਦੇ ਦੇਵੇਗੀ।
ਨਵੇਂ ਨਿਯਮਾਂ ਦੇ ਐਲਾਨ ਦੇ ਬਾਅਦ ਕੋਈ ਵੀ ਕਿਸੇ ਕਾਰਨ ਤੋਂ ਕੈਨੇਡਾ ਅਤੇ ਮੈਕਸੀਕੋ ਤੋਂ ਅਮਰੀਕਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਅਮਰੀਕਾ ਹਵਾਈ ਯਾਤਰਾ ‘ਤੇ ਲੱਗੀ ਪਾਬੰਦੀ ਵੀ ਹਟਾ ਦੇਵੇਗਾ। ਜਨਵਰੀ 2021 ਦੇ ਮੱਧ ਤੱਕ ਹਰੇਕ ਯਾਤਰੀ ਜਿਸ ਵਿਚ ਟਰੱਕ ਡਰਾਈਵਰ ਵੀ ਸ਼ਾਮਲ ਹਨ, ਉਹਨਾਂ ਨੂੰ ਅਮਰੀਕਾ ਵਿਚ ਦਾਖਲ ਹੋਣ ਲਈ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਲਾਜ਼ਮੀ ਹਨ।
ਅਮਰੀਕਾ ਦਾ ਇਹ ਫ਼ੈਸਲਾ ਪਿਛਲੇ ਮਹੀਨੇ ਚੁੱਕੇ ਗਏ ਉਸ ਕਦਮ ਦਾ ਹਿੱਸਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਕਿਸੇ ਖਾਸ ਦੇਸ਼ ਤੋਂ ਹਵਾਈ ਯਾਤਰਾ ‘ਤੇ ਲੱਗੀ ਪਾਬੰਦੀ ਖ਼ਤਮ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਵਿਦੇਸ਼ੀ ਨਾਗਰਿਕਾਂ ਦੇ ਅਮਰੀਕਾ ਆਉਣ ਲਈ ਟੀਕਾਕਰਣ ਲਾਜ਼ਮੀ ਹੋਵੇਗਾ। ਨਵੰਬਰ ਮਹੀਨੇ ਤੋਂ ਦੋਵੇਂ ਨੀਤੀਆਂ ਲਾਗੂ ਕਰ ਦਿੱਤੀਆਂ ਜਾਣਗੀਆਂ। ਅਧਿਕਾਰੀਆਂ ਵੱਲੋਂ ਕਿਸੇ ਵੀ ਨਿਸ਼ਚਿਤ ਤਾਰੀਖ਼ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।
ਇਨ੍ਹਾਂ ਨਵੇਂ ਨਿਯਮਾਂ ਦੇ ਤਹਿਤ ਨਾਗਰਿਕਾਂ ਨੂੰ ਸਿਰਫ ਕਾਨੂੰਨੀ ਤੌਰ ‘ਤੇ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ। ਜਿਹੜੇ ਲੋਕ ਗੈਰ ਕਾਨੂੰਨੀ ਢੰਗ ਨਾਲ ਦੇਸ਼ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ Title 42 ਅਥਾਰੀਟੀ ਦੇ ਤਹਿਤ ਸਜ਼ਾ ਦਿੱਤੀ ਜਾਵੇਗੀ।