ਜੇਕਰ ਤੁਸੀਂ ਕੋਲੈਸਟ੍ਰੋਲ ਅਤੇ ਚਰਬੀ ਦੇ ਇਕੱਠੇ ਹੋਣ ਨੂੰ ਰੋਕਣਾ ਚਾਹੁੰਦੇ ਹੋ ਤਾਂ ਖੁਰਾਕ ਵਿਚ ਵਿਟਾਮਿਨ-ਕੇ ਦੀ ਮਾਤਰਾ ਵਧਾਓ। ਵਿਗਿਆਨੀ ਕਹਿੰਦੇ ਹਨ ਵਿਟਾਮਿਨ-ਕੇ ਐਥੀਰੋਸਕਲੇਰੋਟਿਕ ਦੇ ਜੋਖਮ ਨੂੰ ਘਟਾਉਂਦਾ ਹੈ, ਜੋ ਦਿਲ ਨਾਲ ਜੁੜੀ ਬਿਮਾਰੀ ਹੈ। ਐਥੀਰੋਸਕਲੇਰੋਟਿਕ ਦੀ ਸਥਿਤੀ ਨਾੜੀਆਂ ਵਿੱਚ ਚਰਬੀ ਅਤੇ ਕੋਲੇਸਟ੍ਰੋਲ ਦੇ ਇਕੱਠੇ ਹੋਣ ਕਾਰਨ ਬਣਦੀ ਹੈ। ਜਦੋਂ ਅਜਿਹਾ ਹੁੰਦਾ ਹੈ ਧਮਨੀਆਂ ‘ਚ ਰੁਕਾਵਟ ਜਾਂ ਨੁਕਸਾਨ ਦਾ ਖਤਰਾ ਵੱਧ ਜਾਂਦਾ ਹੈ। ਇਹ ਦਾਅਵਾ ਵਿਗਿਆਨੀਆਂ ਨੇ ‘ਦਿ ਜਰਨਲ ਆਫ਼ ਅਮਰੀਕਨ ਮੈਡੀਕਲ ਐਸੋਸੀਏਸ਼ਨ’ ਵਿੱਚ ਕੀਤਾ ਹੈ।
ਇਹ ਸਮਝਣ ਲਈ ਕਿ ਵਿਟਾਮਿਨ-ਕੇ ਅਤੇ ਦਿਲ ਦਾ ਕੀ ਸੰਬੰਧ ਹੈ। ਇਸ ਲਈ ਵਿਗਿਆਨੀਆਂ ਨੇ ਖੋਜ ਕੀਤੀ। ਖੋਜਕਰਤਾਵਾਂ ਨੇ 50 ਹਜ਼ਾਰ ਲੋਕਾਂ ਦੇ 23 ਸਾਲਾਂ ਦੇ ਸਿਹਤ ਅੰਕੜਿਆਂ ਦੀ ਜਾਂਚ ਕੀਤੀ। ਖੋਜ ਤੋਂ ਪਤਾ ਚੱਲਿਆ ਹੈ ਕਿ ਵਿਟਾਮਿਨ-ਕੇ ਦਿਲ ਦੀ ਬਿਮਾਰੀ ਐਥੀਰੋਸਕਲੇਰੋਟਿਕ ਦੇ ਜੋਖਮ ਨੂੰ ਘਟਾਉਂਦਾ ਹੈ।
ਖੋਜੀਆਂ ਅਨੁਸਾਰ ਵਿਟਾਮਿਨ-ਕੇ ਦੀਆਂ ਦੋ ਕਿਸਮਾਂ ਹਨ ਵਿਟਾਮਿਨ-ਕੇ 1, ਇਹ ਹਰੀਆਂ ਸਬਜ਼ੀਆਂ ਅਤੇ ਸਬਜ਼ੀਆਂ ਦੇ ਤੇਲ ਤੋਂ ਪ੍ਰਾਪਤ ਹੁੰਦਾ ਹੈ ਤੇ ਵਿਟਾਮਿਨ-ਕੇ 2 ਇਹ ਮੀਟ, ਅੰਡੇ ਅਤੇ ਪਨੀਰ ਵਿੱਚ ਪਾਇਆ ਜਾਂਦਾ ਹੈ।
ਜੇਕਰ ਕੋਈ ਵਿਅਕਤੀ ਐਥੀਰੋਸਕਲੇਰੋਟਿਕ ਤੋਂ ਪੀੜ੍ਹਤ ਹੈ ਅਤੇ ਖੁਰਾਕ ਵਿੱਚ ਵਿਟਾਮਿਨ ਕੇ 1 ਲੈਂਦਾ ਹੈ ਤਾਂ ਉਸਦੇ ਹਸਪਤਾਲ ਵਿੱਚ ਦਾਖਲ ਹੋਣ ਦਾ ਜੋਖਮ 21 ਪ੍ਰਤੀਸ਼ਤ ਘੱਟ ਜਾਂਦਾ ਹੈ।
ਇਸ ਦੇ ਨਾਲ ਹੀ ਜੇਕਰ ਐਥੀਰੋਸਕਲੇਰੋਟਿਕ ਦੇ ਮਰੀਜ਼ ਆਪਣੀ ਖੁਰਾਕ ਵਿੱਚ ਵਿਟਾਮਿਨ-ਕੇ 2 ਦੀ ਉੱਚਿਤ ਮਾਤਰਾ ਲੈਂਦੇ ਹਨ, ਤਾਂ ਅਜਿਹੇ ਮਰੀਜ਼ਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਸੰਭਾਵਨਾ 14 ਪ੍ਰਤੀਸ਼ਤ ਘੱਟ ਜਾਂਦੀ ਹੈ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਪਿਛਲੇ ਵੀਹ ਸਾਲਾਂ ਵਿੱਚ ਦਿਲ ਦੀ ਬਿਮਾਰੀ ਕਾਰਨ ਦੁਨੀਆ ਭਰ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਸ਼ੂਗਰ ਤੋਂ ਇਲਾਵਾ ਹੁਣ ਦਿਮਾਗੀ ਕਮਜ਼ੋਰੀ ਵੀ ਵਿਸ਼ਵ ਦੀਆਂ 10 ਬਿਮਾਰੀਆਂ ਵਿੱਚ ਸ਼ਾਮਲ ਹੈ ਜੋ ਜ਼ਿਆਦਾਤਰ ਲੋਕਾਂ ਦੀ ਜਾਨ ਲੈ ਰਹੀ ਹੈ।