ਦਿੱਲੀ ਦੇ ਨਾਲ-ਨਾਲ ਹਰਿਆਣਾ ’ਚ ਵੀ ਪ੍ਰਦੂਸ਼ਣ ਲਗਾਤਾਰ ਵੱਧਦਾ ਜਾ ਰਿਹਾ ਹੈ। ਵੱਧਦੇ ਪ੍ਰਦੂਸ਼ਣ ਕਾਰਨ ਹੁਣ ਹਰਿਆਣਾ ’ਚ ਵੀ ਗੱਡੀਆਂ ਲਈ ਓਡ-ਈਵਨ ਫਾਰਮੂਲਾ ਲਾਗੂ ਹੋ ਸਕਦਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਸਰਕਾਰ ਇਸ ਬਾਰੇ ਵਿਚਾਰ ਕਰ ਰਹੀ ਹੈ। ਇਸ ਤੋਂ ਇਲਾਵਾ ਪ੍ਰਦੂਸ਼ਣ ਘੱਟ ਕਰਨ ਦੇ ਬਦਲ ਤਲਾਸ਼ਣ ਲਈ ਇੰਜੀਨੀਅਰਾਂ, ਗੁਰੂਗ੍ਰਾਮ ਨਗਰ ਨਿਗਮ ਕਮਿਸ਼ਨਰ, ਡੀ. ਸੀ. ਦੀ ਇੱਕ ਵਿਸ਼ੇਸ਼ ਕਮੇਟੀ ਬਣਾਈ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਦੂਸ਼ਣ ਦੀ ਸਮੱਸਿਆ ਨੂੰ ਅਸੀਂ ਕਈ ਸਾਲਾਂ ਤੋਂ ਝੱਲ ਰਹੇ ਹਾਂ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਨੂੰ ਠੀਕ ਕਰਨ ਲਈ ਬੂਟੇ ਵੀ ਲਾਏ ਹਨ। ਫਿਰ ਵੀ ਸੁਪਰੀਮ ਕੋਰਟ ਨੇ ਜੋ ਨਿਰਦੇਸ਼ ਦਿੱਤੇ ਸਨ।ਉਹ ਲਾਗੂ ਕੀਤੇ ਜਾ ਰਹੇ ਹਨ। ਸਕੂਲ-ਕਾਲਜ ਅਤੇ ਉਦਯੋਗ ਕੁੱਝ ਦਿਨ ਲਈ ਬੰਦ ਕਰ ਦਿੱਤੇ ਗਏ ਹਨ। ਥਰਮਲ ਪਲਾਂਟ ਵੀ ਬੰਦ ਕਰ ਦਿੱਤੇ ਗਏ ਹਨ। ਅਸੀਂ ਵਿਚਾਰ ਕਰ ਰਹੇ ਹਾਂ ਕਿ ਓਡ-ਈਵਨ ਫਾਰਮੂਲਾ ਲਾਗੂ ਕੀਤਾ ਜਾਵੇ। ਫਿਲਹਾਲ ਅਜੇ ਇੱਕ ਕਮੇਟੀ ਬਣਾਈ ਹੈ, ਜੋ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੰਮ ਕਰ ਰਹੀ ਹੈ। ਨਿਸ਼ਚਿਤ ਰੂਪ ਨਾਲ ਪ੍ਰਦੂਸ਼ਣ ਖ਼ਤਮ ਹੋਵੇ, ਇਹ ਲੜਾਈ ਅਸੀਂ ਲੜਨੀ ਹੈ।
ਪ੍ਰਦੂਸ਼ਣ ਨੂੰ ਦੇਖਦੇੇ ਹੋਏ ਹਰਿਆਣਾ ਦੇ ਚਾਰ ਜ਼ਿਿਲ੍ਹਆਂ- ਗੁਰੂਗ੍ਰਾਮ, ਫਰੀਦਾਬਾਦ, ਝੱਜਰ ਅਤੇ ਸੋਨੀਪਤ ਵਿਚ ਅਗਲੇ ਹੁਕਮਾਂ ਤੱਕ ਸਕੂਲ ਬੰਦ ਰਹਿਣਗੇ। ਪਹਿਲਾਂ ਤਾਂ ਸਰਕਾਰ ਨੇ 17 ਨਵੰਬਰ ਤੱਕ ਸਕੂਲ ਬੰਦ ਕਰਨ ਦੀ ਗੱਲ ਕਹੀ ਸੀ ਪਰ ਹਾਲਾਤ ਨੂੰ ਵੇਖਦੇ ਹੋਏ ਇਸ ਨੂੰ 1 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ।