ਲੌਂਗ ਚਿਕਿਤਸਕ ਗੁਣਾਂ ਦਾ ਖਜ਼ਾਨਾ ਹੈ, ਇਨ੍ਹਾਂ ਬਿਮਾਰੀਆਂ ਨੂੰ ਮਿੰਟਾਂ ‘ਚ ਕਰਦਾ ਹੈ ਖ਼ਤਮ

0
144

ਗਰਮੀਆਂ ਦਾ ਮੌਸਮ ਜਾ ਰਿਹਾ ਹੈ ਅਤੇ ਠੰਡ ਦਸਤਕ ਦੇਣ ਵਾਲੀ ਹੈ। ਬਦਲਦੇ ਮੌਸਮ ‘ਚ ਹੋਣ ਵਾਲੀਆਂ ਬਿਮਾਰੀਆਂ ਤੋਂ ਆਪਣੇ-ਆਪ ਨੂੰ ਬਚਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਸਿਹਤ ਨਾਲ ਜੁੜੀਆਂ ਕੁਝ ਸਮੱਸਿਆਵਾਂ ਅਜਿਹੀਆਂ ਹੁੰਦੀਆਂ ਹਨ, ਜੋ ਛੋਟੀਆਂ ਤਾਂ ਹੁੰਦੀਆਂ ਹਨ ਪਰ ਨਜ਼ਰਅੰਦਾਜ਼ ਕਰਨ ‘ਤੇ ਭਾਰੀਆਂ ਪੈ ਸਕਦੀਆ ਹਨ। ਕੀ ਤੁਸੀਂ ਜਾਣਦੇ ਹੋ ਕਿ ਸਾਡੀ ਰਸੋਈ ਵਿਚ ਬਹੁਤ ਸਾਰੀਆਂ ਬਿਮਾਰੀਆਂ ਦੇ ਹੱਲ ਮੌਜੂਦ ਹੁੰਦੇ ਹਨ। ਮਸਾਲੇ ਦੇ ਤੌਰ ‘ਤੇ ਵਰਤੇ ਜਾਣ ਵਾਲਾ ਛੋਟਾ ਜਿਹਾ ਲੌਂਗ ਕਈਂ ਬਿਮਾਰੀਆਂ ‘ਚ ਲਾਭ ਪਹੁੰਚਾਉਂਦਾ ਹੈ। ਲੌਂਗ ਚਿਕਿਤਸਕ ਗੁਣਾਂ ਦਾ ਖਜ਼ਾਨਾ ਹੈ। ਇਹ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਆਇਰਨ, ਕਾਰਬੋਹਾਈਡਰੇਟ, ਸੋਡੀਅਮ ਅਤੇ ਹਾਈਡ੍ਰੋਕਲੋਰਿਕ ਐਸਿਡ ਨਾਲ ਭਰਪੂਰ ਹੁੰਦਾ ਹੈ। ਸਰਦੀ-ਜ਼ੁਕਾਮ ਤੋਂ ਲੈ ਕੇ ਕਈ ਬਿਮਾਰੀਆਂ ਵਿਚ ਇਸ ਦੀ ਵਰਤੋਂ ਨਾਲ ਰਾਹਤ ਮਿਲਦੀ ਹੈ।

ਸਰਦੀ-ਜ਼ੁਕਾਮ ਦੀ ਸਮੱਸਿਆ ਹੋਣ ‘ਤੇ ਸਾਬਤ ਲੌਂਗ ਮੂੰਹ ਵਿਚ ਰੱਖਣ ਨਾਲ ਬਹੁਤ ਰਾਹਤ ਮਿਲਦੀ ਹੈ। ਸਰਦੀਆਂ ਵਿਚ ਇਹ ਸਰੀਰ ਵਿਚ ਗਰਮੀ ਲਿਆਉਂਦਾ ਹੈ। ਚਾਹ ਵਿਚ ਲੌਂਗ ਪਾ ਕੇ ਪੀਣਾ ਵੀ ਲਾਭਕਾਰੀ ਹੈ। ਠੰਡ ਕਾਰਨ ਗਲੇ ‘ਚ ਹੋਣ ਵਾਲੇ ਦਰਦ ‘ਚ ਵੀ ਲੌਂਗ ਰਾਹਤ ਪ੍ਰਦਾਨ ਕਰਦਾ ਹੈ। ਲੌਂਗ ਪੇਟ ਨਾਲ ਸਬੰਧਤ ਬਿਮਾਰੀਆਂ ਵਿੱਚ ਬਹੁਤ ਅਸਰਦਾਰ ਹੁੰਦਾ ਹੈ। ਬਦਹਜ਼ਮੀ, ਪੇਟ ਗੈਸ ਜਾਂ ਕਬਜ਼ ਤੋਂ ਪੀੜਤ ਲੋਕਾਂ ਲਈ ਲੌਂਗ ਬਹੁਤ ਫਾਇਦੇਮੰਦ ਹੁੰਦਾ ਹੈ। ਸਵੇਰੇ ਖਾਲੀ ਪੇਟ ਇਕ ਗਲਾਸ ਪਾਣੀ ਵਿਚ ਕੁਝ ਤੁਪਕੇ ਲੌਂਗ ਦੇ ਤੇਲ ਦੀਆਂ ਪਾ ਕੇ ਪੀਣ ਨਾਲ ਬਹੁਤ ਰਾਹਤ ਮਿਲਦੀ ਹੈ।

ਕੁਝ ਲੋਕ ਨੂੰ ਮੂੰਹ ਤੋਂ ਗੰਦੀ ਬਦਬੂ ਆਉਣ ਦੀ ਸ਼ਿਕਾਇਤ ਰਹਿੰਦੀ ਹੈ ਲੌਂਗ ਉਨ੍ਹਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਹਰ ਰੋਜ਼ ਸਵੇਰੇ ਮੂੰਹ ਵਿਚ ਸਾਬਤ ਲੌਂਗ ਰੱਖਣ ਨਾਲ ਬਦਬੂ ਦੂਰ ਹੁੰਦੀ ਹੈ। ਇਕ ਮਹੀਨੇ ਲਈ ਅਜਿਹਾ ਕਰਨਾ ਲਾਭਦਾਇਕ ਹੋਵੇਗਾ। ਕਈ ਵਾਰ ਲੋਕ ਮਾਸਾਹਾਰੀ ਖਾਣੇ ਜਾਂ ਸਿਗਰੇਟ-ਸ਼ਰਾਬ ਦੀ ਗੰਧ ਨੂੰ ਦੂਰ ਕਰਨ ਲਈ ਲੌਂਗ ਚਬਾਉਂਦੇ ਹਨ। ਉਹ ਲੋਕ ਜਿਨ੍ਹਾਂ ਦੇ ਵਾਲ ਝੜਦੇ ਜਾਂ ਰੁੱਖੇ ਰਹਿੰਦੇ ਹਨ ਉਹ ਲੌਂਗ ਤੋਂ ਬਣੇ ਕੰਡੀਸ਼ਨਰ ਦੀ ਵਰਤੋਂ ਕਰ ਸਕਦੇ ਹਨ। ਵਾਲਾਂ ਨੂੰ ਲੰਬੇ ਅਤੇ ਸੰਘਣੇ ਬਣਾਉਣ ਲਈ ਲੌਂਗ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਲੌਂਗ ਨੂੰ ਥੋੜੇ ਜਿਹੇ ਪਾਣੀ ਵਿਚ ਗਰਮ ਕਰਕੇ ਵਾਲਾਂ ਨੂੰ ਧੋਣ ਨਾਲ ਵਾਲ ਸੰਘਣੇ ਅਤੇ ਮਜ਼ਬੂਤ ਹੁੰਦੇ ਹਨ।

LEAVE A REPLY

Please enter your comment!
Please enter your name here